ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ,ਜਿਥੇ ਬਿਜਲੀ ਦਾ ਕਰੰਟ ਲੱਗਣ ਨਾਲ 2 ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੇ 2 ਸਾਥੀ ਵੀ ਝੁਲਸ ਗਏ ਹਨ। ਪੁਲਿਸ ਨੇ ਮੌਕੇ ਤੇ ਦੋਵਾਂ ਲਾਸ਼ਾ ਨੂੰ ਹਸਪਤਾਲ ਭੇਜ ਦਿੱਤਾ ਹੈ। ਜਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਇਕ ਪਿੰਡ ਵਿੱਚ ਟਰਾਂਸਫਾਰਮਰ ਸੜ ਗਿਆ ਸੀ, ਜਿਸ ਤੋਂ ਬਾਅਦ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਟਰਾਂਸਫਾਰਮਰ ਨੂੰ ਖਭੇ ਤੋਂ ਉਤਾਰ ਕੇ ਹੇਠਾਂ ਰੱਖ ਦਿੱਤਾ ਸੀ।
ਜਦੋ ਦੀਪਕ ਤੇ ਉਸ ਦਾ ਭਰਾ ਅਨਿਲ ਬਿਜਲੀ ਨਿਗਮ ਦੀ ਗੱਡੀ ਵਿੱਚ ਇਸ ਟਰਾਂਸਫਾਰਮਰ ਨੂੰ ਲੈਣ ਲਈ ਪਹੁੰਚੇ। ਉਸ ਸਮੇ ਉਨ੍ਹਾਂ ਦੇ ਨਾਲ 2 ਸਾਥੀ ਵੀ ਸੀ। ਜਦੋ ਚਾਰਾਂ ਨੇ ਟਰਾਂਸਫਾਰਮਰ ਨੂੰ ਚੱਕ ਕੇ ਕਾਰ ਵਿੱਚ ਲੋਡ਼ ਕਰ ਦਿੱਤਾ ਤਾਂ ਉਹ ਕਾਰ ਨੂੰ ਪਿੱਛੇ ਕਰਨ ਲੱਗਾ ਤਾਂ ਕਾਰ 11 ਹਜ਼ਾਰ ਵੋਲਟੇਜ ਦੀ ਲੈਣ ਦੇ ਖਭੇ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਕਾਰ ਵਿੱਚ ਬੈਠੇ ਦੋਵੇ ਭਰਾਵਾਂ ਦੀਪਕ ਤੇ ਅਨਿਲ ਦੀ ਮੌਕੇ ਤੇ ਮੌਤ ਹੋ ਗਈ। 2 ਜਖ਼ਮੀਆਂ ਨੂੰ ਨਿੱਜੀ ਹਸਪਤਾਲ ਦਾਖਿਲ ਕਰਵਾਈ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।