by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਕਸ਼ਮੀਰ ਵਿੱਚ ਸੁਰੱਖਿਆ ਫ਼ੋਰਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਦੌਰਾਨ ਹੀ ਪੁਲਵਾਮਾ ਵਿੱਚ ਵੱਡਾ ਹਾਦਸਾ ਹੋਣ ਤੋਂ ਟਲੀਆਂ ਹੈ । ਦੱਸ ਦਈਏ ਕਿ ਸੁਰੱਖਿਆ ਫ਼ੋਰਸ ਨੂੰ 25 ਕਿਲੋਗ੍ਰਾਮ ਦਾ IED ਬਰਾਮਦ ਹੋਇਆ ਹੈ। ਜਿਸ ਨਾਲ ਅੱਤਵਾਦੀਆਂ ਦੀ ਸਾਜਿਸ਼ ਨਾਕਾਮ ਹੋ ਗਈ ਹੈ ਤੇ ਹਾਦਸਾ ਹੋਣ ਤੋਂ ਟਲ ਗਿਆ ਹੈ।
ਜਾਣਕਾਰੀ ਅਨੁਸਾਰ ਸੁਰੱਖਿਆ ਫੋਰਸਾਂ ਨੇ ਪੁਲਵਾਮਾ 'ਚ ਸਰਕੁਲਰ ਰੋਡ ਨੇੜੇ ਇਕ IED ਬਰਾਮਦ ਕੀਤਾ ਗਿਆ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਪੁਲਿਸ ਵਲੋਂ ਦਿੱਤੀ। ਇਸ ਜਾਣਕਾਰੀ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ADGP ਕੁਮਾਰ ਨੇ ਕਿਹਾ ਕਿ ਪੁਲਵਾਮਾ ਵਿੱਚ ਸਰਕੁਲਰ ਰੋਡ ਤੇ ਪੁਲਿਸ ਤੇ ਸੁਰੱਖਿਆ ਫੋਰਸਾਂ ਵਲੋਂ ਲਗਭਗ 25 ਕਿਲੋਗ੍ਰਾਮ ਭਾਰ ਦਾ IED ਬਰਾਮਦ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।