9 ਅਗਸਤ, ਨਿਊਜ਼ ਡੈਸਕ (ਸਿਮਰਨ): ਇਸ ਵੇਲੇ ਦੀ ਅਹਿਮ ਖਬਰ ਬਿਹਾਰ ਤੋਂ, ਜਿਥੇ ਕਿ ਭਾਜਪਾ ਸਰਕਾਰ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਹਾਰ ਦੇ ਵਿਚ ਭਾਜਪਾ ਸਰਕਾਰ ਟੁੱਟ ਗਈ ਹੈ। ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਮੁਖ ਮੰਤਰੀ ਨੇ ਪਹਿਲਾਂ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕੀਤੀ।
ਦੱਸ ਦਈਏ ਕਿ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਸਰਕਾਰ ਨਾਲ ਗਠਬੰਧਨ ਕੀਤਾ ਹੋਇਆ ਸੀ ਜਿਸ ਤੋਂ ਉਨ੍ਹਾਂ ਨੇ ਅੱਜ ਛੁਟਕਾਰਾ ਪਾਇਆ ਹੈ ਅਤੇ ਨੈਸ਼ਨਲ ਡੇਮੋਕ੍ਰੇਟਿਕ ਅਲਾਇੰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪਾਰਟੀ ਜਨਤਾ ਦਲ (ਯੂ) ਨੂੰ ਐੱਨ.ਡੀ.ਏ ਤੋਂ ਅਲਗ ਕਰ ਲਿਆ ਹੈ। ਯਾਨੀ ਕਿ ਉਨ੍ਹਾਂ ਨੇ BJP ਤੋਂ ਆਪਣੇ ਆਪ ਨੂੰ ਅਲਗ ਕੀਤਾ ਹੈ ਪਰ ਹਜੇ ਵੀ ਉਹ ਬਿਹਾਰ ਦੇ ਮੁੱਖਮੰਤਰੀ ਹੀ ਰਹਿਣਗੇ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਹੁਣ ਮੁੱਖਮੰਤਰੀ ਨੀਤੀਸ਼ ਕੁਮਾਰ ਕਾਂਗਰਸ ਦੇ ਨਾਲ ਗਠਜੋੜ ਕਰਨਗੇ। ਮੀਡਿਆ ਨਾਲ ਰੂਬਰੂ ਹੁੰਦਾ ਨੀਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨਾਲ ਘਟੋ ਘਟ 160 ਵਿਧਾਇਕ ਸਮਰਥਨ 'ਚ ਹਨ | ਉਨ੍ਹਾਂ ਨੂੰ ਸਾਰੇ ਵਿਧਾਇਕਾਂ ਨੇ ਇਹੀ ਸਲਾਹ੍ਹ ਦਿੱਤੀ ਸੀ ਕਿ ਉਹ ਭਾਜਪਾ ਤੋਂ ਵੱਖ ਹੋ ਜਾਣ, ਜਿਸ 'ਤੇ ਅੱਜ ਉਹਨਾਂ ਨੇ ਫੈਸਲਾ ਲੈ ਹੀ ਲਿਆ।
ਜ਼ਿਕਰਯੋਗ ਹੈ ਕਿ ਮੁਖ ਮੰਤਰੀ ਨੀਤੀਸ਼ ਕੁਮਾਰ ਨੂੰ ਭਾਪਜਾ ਪਾਰਟੀ ਨਾਲ ਕਾਫੀ ਲੰਮੇ ਸਮੇ ਤੋਂ ਦਿੱਕਤਾਂ ਚਲ ਰਹੀਆਂ ਸਨ। ਇਸੇ ਨੂੰ ਲੈਕੇ ਅੱਜ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਵੱਖ ਕਰਨ ਦਾ ਫੈਸਲਾ ਲਿਆ ਹੈ।