by jaskamal
9 ਅਗਸਤ, ਨਿਊਜ਼ ਡੈਸਕ (ਸਿਮਰਨ): ਸਿੰਗਾਪੁਰ 'ਚ ਭਾਰਤੀ ਮੂਲ ਦਾ ਵਿਅਕਤੀ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਇਆ ਹੈ। ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਆਰਿਵਲਗਨ ਮੁਥੂਸਾਮੀ ਨੂੰ ਕੰਮਪਿਊਟਰ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਸਿੰਗਾਪੁਰ ਪੁਲਿਸ ਨੇ ਹਿਰਾਸਤ 'ਚ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਆਨਲਾਈਨ ਘੋਟਾਲੇ ਮਾਮਲੇ 'ਚ ਸ਼ਾਮਲ ਹੈ ਅਤੇ ਇਸਨੂੰ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਭਾਰਤੀ ਮੂਲ ਦਾ ਵਿਅਕਤੀ ਸਿੰਗਾਪੁਰ 'ਚ ਵਾਟ੍ਸਅੱਪ 'ਤੇ ਕੰਪਨੀ ਦਾ ਡਾਟਾ ਹੈਕ ਕਰਦਾ ਸੀ ਅਤੇ ਸਿੰਗਾਪੁਰ ਡਾਲਰ ਆਪਣੇ ਖਾਤੇ 'ਚ ਪਵਾਉਂਦਾ ਸੀ, ਜਿਸ ਤੋਂ ਬਾਅਦ ਪੂਰੀ ਕਾਰਵਾਈ ਕਰਕੇ ਇਸਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲਿਆ।
ਫਿਲਹਾਲ ਸਿੰਗਾਪੁਰ ਪੁਲਿਸ ਭਾਰਤੀ ਮੂਲ ਦੇ ਨੌਵਜਾਨ ਖਿਲਾਫ ਸਖਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।