ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਮਨਕਿਰਤ ਅੋਲਖ ਦੀਆਂ ਫਿਰ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀ ਹਨ। ਗਾਇਕ ਮਨਕਿਰਤਅੋਲਖ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਵਿੱਚ ਘੇਰੇ ਰਹਿੰਦੇ ਹਨ। ਹੁਣ ਮਨਕਿਰਤ ਅੋਲਖ ਆਪਣੇ '8 ਰਫਲਾਂ' ਗੀਤ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ। ਜਿਕਰਯੋਗ ਹੈ ਕਿ 2021 ਵਿੱਚ ਮਨਕਿਰਤ ਅੋਲਖ ਦਾ ਗੀਤ '8 ਰਫਲਾਂ' ਰਿਲੀਜ਼ ਹੋਇਆ ਸੀ। ਇਸ ਗਾਣੇ ਵਿੱਚ ਵਕੀਲਾਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਤੇਜ਼ੀ ਨਾਲ ਭੱਖਦਾ ਨਜ਼ਰ ਆ ਰਹੀ ਹੈ।
ਹੁਣ ਵਕੀਲ ਸੁਨੀਲ ਮੱਲਣ ਨੇ ਇਸ ਗਾਣੇ ਨੂੰ ਲੈ ਕੇ ਕੋਰਟ ਵਿੱਚ ਮਾਮਲਾ ਦਰਜ ਕਰਵਾਇਆ ਹੈ। ਜਿਸ ਦੀ ਸੁਣਵਾਈ ਅੱਜ ਹੋਵੇਗੀ ਮਨਕਿਰਤ ਅੋਲਖ ਤੇ 8 ਰਫਲਾਂ ਨੂੰ ਲੈ ਕੇ ਨੋਟਿਸ ਵੀ ਭੇਜਿਆ ਗਿਆ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਸੀ । ਵਕੀਲਾਂ ਨੇ ਮੰਗ ਕੀਤੀ ਸੀ ਕਿ ਇਸ ਗਾਣੇ ਨੂੰ ਸੋਸ਼ਲ ਮੀਡਿਆ ਤੋਂ ਹਟਾਇਆ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾ ਵਕੀਲ ਸੁਨੀਲ ਮੱਲਣ ਮੂਸੇਵਾਲਾ ਦੇ ਗੀਤ 'ਸੰਜੂ' ਤੇ ਵੀ ਮਾਮਲਾ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਨੇ ਦੋਸ਼ ਲਗਾਏ ਸੀ ਕਿ ਇਸ ਗੀਤ ਵਿੱਚ ਵੀ ਵਕੀਲਾਂ ਨੂੰ ਬਦਨਾਮ ਕੀਤਾ ਗਿਆ ਹੈ।