8 ਅਗਸਤ, ਨਿਊਜ਼ ਡੈਸਕ (ਸਿਮਰਨ) : ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਜਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ 3 ਕਈ ਵੱਡੇ ਨੇਤਾਵਾਂ ਦੇ ਵੱਲੋਂ ਭਾਜਪਾ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ ਅਤੇ ਕਾਂਗਰਸ ਪਾਰਟੀ 'ਚ ਜੋਈਨਿੰਗ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਛੇ ਵਾਰ ਦੇ ਵਿਧਾਇਕ ਸੰਪਤ ਸਿੰਘ, ਸਾਬਕਾ ਵਿਧਾਇਕ ਰਾਧੇਸ਼ਾਮ ਸ਼ਰਮਾ ਅਤੇ ਰੰਭਗਤ ਸ਼ਰਮਾ ਨੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਛੱਡ ਕਾਂਗਰਸ ਦਾ ਹੱਥ ਫੜ ਲਿਆ ਹੈ।
ਇਸਦੇ ਨਾਲ ਹੀ ਹਰਿਆਣਾ ਡੇਮੋਕ੍ਰੇਟਿਕ ਫਰੰਟ ਨੂੰ ਛੱਡਕੇ ਹਿੰਮਤ ਸਿੰਘ ਨੇ ਵੀ ਕਾਂਗਰਸ 'ਚ ਹਾਜ਼ਰੀ ਭਰ ਲਈ ਹੈ। ਆਲ ਇੰਡੀਆ ਬੈਂਕ ਦੇ ਯੂਨੀਅਨ ਨੇਤਾ ਲਲਿਤ ਅਰੋੜਾ ਵੀ ਭਾਜਪਾ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੀਡਰਾਂ ਦੇ ਵੱਲੋਂ ਹਰਿਆਣਾ ਕਾਂਗਰਸ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਅਤੇ ਚਉਧਰੀ ਉਦੇ ਭਾਨ ਦੀ ਮੌਜੂਦਗੀ 'ਚ ਪਾਰਟੀ ਨੂੰ ਜੋਇਨ ਕੀਤਾ ਹੈ। ਇਸ ਅਮੁਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਬਰ ਦੀਪਇੰਦਰ ਸਿੰਘ ਹੁੱਡਾ ਵੀ ਮੌਕੇ 'ਤੇ ਮੌਜੂਦ ਸਨ। ਕਾਂਗਰਸੀ ਲੀਡਰਾਂ ਨੇ ਇਸ ਸਮਾਗਮ ਮੌਕੇ ਕਿਹਾ ਕਿ ਹਰਿਆਣਾ 'ਚ ਉਨ੍ਹਾਂ ਦੀ ਪਾਰਟੀ ਨੂੰ ਹੁਣ ਹੋਰ ਸਮਰਥਨ ਮਿਲੇਗੀ ਕਿਉਂਕਿ ਭਾਜਪਾ ਦੇ ਉੱਗੇ ਨੇਤਾ ਉਨ੍ਹਾਂ ਨਾਲ ਜੁੜੇ ਹਨ।