by jaskamal
ਨਿਊਜ਼ ਡੈਸਕ (ਰਿੰਪੀ ਸ਼ਰਮੀ ): ਸ਼੍ਰੀ ਮੁਕਤਸਰ ਸਾਹਿਬ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਦੁਕਾਨਦਾਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਏਜ ਦੁਕਾਨਦਾਰ ਸਰੋ ਦਾ ਤੇਲ ਕੱਢਣ ਦਾ ਕੰਮ ਕਰਦਾ ਸੀ। ਇਸ ਦੌਰਾਨ ਦੁਕਾਨ ਅੰਦਰ ਮੌਜੂਦ ਇਕ ਮਜ਼ਦੂਰ ਵੀ ਗੰਭੀਰ ਜਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਰੋ ਦਾ ਤੇਲ ਕੱਢਣ ਵਾਲੇ ਦੁਕਾਨਦਾਰ ਜਗਦੀਸ਼ ਕੁਮਾਰ ਆਪਣੀ ਦੁਕਾਨ ਤੇ ਗ੍ਰਾਹਕ ਲਈ ਕੋਹਲੂ ਤੋਂ ਤੇਲ ਕੱਢ ਰਿਹਾ ਸੀ।
ਉਸ ਦੌਰਾਨ ਦੁਕਾਨ ਤੇ ਉਸ ਦਾ ਬੀਟਾ ਵੀ ਮੌਜੂਦ ਸੀ ਜਦਕਿ ਉਸ ਸਮੇ ਦੁਕਾਨ ਤੇ ਮਜ਼ਦੂਰ ਬੀ ਛੱਤ ਨੂੰ ਠੀਕ ਕਰ ਰਹੇ ਸੀ। ਕੁਝ ਸਮੇ ਬਾਅਦ ਹੀ ਛੱਤ ਥਲੇ ਡਿੱਗ ਗਈ। ਜਿਸ ਨਾਲ ਦੁਕਾਨਦਾਰ ਮਲਬੇ ਨੀਚੇ ਦੱਬ ਗਿਆ ।ਜਦੋ ਉਸ ਨੂੰ ਕੱਢ ਕੇ ਹਸਪਤਾਲ ਦਾਖਿਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਤੇ ਜਖ਼ਮੀ ਮਜ਼ਦੂਰ ਦਾ ਹਸਪਤਾਲ ਵਿੱਚ ਇਲਾਜ਼ ਚਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।