ਸਾਬਕਾ ਸਰਪੰਚ ਦੇ ਮੁੰਡੇ ਨੇ ਔਰਤ ਨੂੰ ਮਰਨ ਲਈ ਕੀਤਾ ਮਜ਼ਬੂਰ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਾਲੜਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਵਿਆਹੁਤਾ ਨੇ ਸਾਬਕਾ ਸਰਪੰਚ ਦੇ ਮੁੰਡੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਤੀ ਨੇ ਦੋਸ਼ ਲਗਾਏ ਹਨ ਕਿ ਸਾਬਕਾ ਸਰਪੰਚ ਦੇ ਮੁੰਡੇ ਨੇ ਉਸ ਨੂੰ ਮਰਨ ਲਈ ਮਜ਼ਬੂਰ ਕੀਤਾ ਹੈ। ਮ੍ਰਿਤਕ ਦੀ ਪਛਾਣ ਪਲਵਿੰਦਰ ਕੌਰ ਦੇ ਰੂਪ ਵਿੱਚ ਹੋਈ ਹੈ। ਪਰਿਵਾਰਿਕ ਮੈਬਰਾਂ ਵਲੋਂ ਇਸ ਘਟਨਾ ਦੀ ਜਾਣਕਾਰੀ ਮੌਕੇ ਤੇ ਹੀ ਪੁਲਿਸ ਨੂੰ ਦਿੱਤੀ ਗਈ ਹੈ।


ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਲਵਿੰਦਰ ਕੌਰ ਦਾ ਵਿਆਹ 6 ਸਾਲ ਪਹਿਲਾ ਹੋਇਆ ਸੀ ਉਸ ਦੇ 2 ਬੱਚੇ ਵੀ ਹਨ। ਦੱਸ ਦਈਏ ਕਿ ਉਹ ਆਪਣੇ ਘਰ ਵਿੱਚ ਅੱਜ ਇੱਕਲੀ ਮੌਜੂਦ ਸੀ, ਉਸਦਾ ਪਤੀ ਆਪਣੀ ਦੁਕਾਨ ਅੱਗੇ ਲੰਗਰ ਲਗਾਉਣ ਲਈ ਗਿਆ ਸੀ। ਉਸ ਦੇ ਪਤੀ ਹਰਬੰਸ ਸਿੰਘ ਜਦੋ ਘਰ ਆਇਆ ਤਾ ਉਸ ਨੇ ਦੇਖਿਆ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੌਕੇ ਤੇ ਲਾਸ਼ ਨੂੰ ਉਤਾਰ ਕੇ ਡਾਕਰਤ ਨੂੰ ਬੁਲਾਇਆ ਪਰ ਡਾ ਦੇ ਆਉਣ ਤੋਂ ਪਹਿਲਾ ਹੀ ਉਸ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੇ ਪਤੀ ਨੇ ਕਿਹਾ ਕਿ ਮੇਰੀ ਪਤਨੀ ਪਿੰਡ ਦੇ ਸਾਬਕਾ ਸਰਪੰਚ ਤੋਂ ਪਰੇਸ਼ਾਨ ਸੀ ਕਿਉਕਿ ਉਹ ਰੋਜ ਉਸ ਨੂੰ ਤੰਗ ਕਰਦਾ ਸੀ। ਜਿਸ ਦੇ ਚਲਦੇ ਉਸ ਨੇ ਅੱਜ ਫਾਹਾ ਲੱਗਾ ਜੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਕਿਹਾ ਕਿ ਮੇਰੀ ਪਤਨੀ ਇਕ ਦਿਨ ਮੇਲਾ ਦੇਖਣ ਗਈ ਸੀ ਤਾਂ ਸਾਬਕਾ ਸਰਪੰਚ ਦੇ ਮੁੰਡੇ ਨੇ ਉਸ ਨਾਲ ਛੇੜਛਾੜ ਕੀਤੀ ਸੀ। ਜਿਸ ਤੋਂ ਬਾਅਦ ਉਸ ਨੇ ਬੇਅਜਤੀ ਮਹਿਸੂਸ ਕਰਦਿਆਂ ਹੀ ਕਦਮ ਚੁੱਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।