6 ਅਗਸਤ, ਨਿਊਜ਼ ਡੈਸਕ (ਸਿਮਰਨ) : ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਇੱਕ ਵਾਰ ਫਿਰ ਸਮਗਲਰ ਨੂੰ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਕਸਟਮ ਵਿਭਾਗ ਦੇ ਵੱਲੋਂ ਏਅਰਪੋਰਟ 'ਤੇ ਸਮਗਲਰ ਕੋਲੋਂ 10 ਲੱਖ ਦਾ ਸੋਨਾ ਫੜਿਆ ਗਿਆ ਹੈ। ਸਮਗਲਰ ਨੇ ਆਪਣੇ ਸ਼ਰੀਰ ਦੇ ਗੁਪਤ ਅੰਗ ਦੇ ਵਿਚ ਇਸ ਸੋਨੇ ਨੂੰ ਲੁਕਾਇਆ ਹੋਇਆ ਸੀ ਜਿਸਦੀ ਚੈਕਿੰਗ ਦੌਰਾਨ ਉਸ ਨੂੰ ਸੋਨੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਦੱਸ ਦਈਏ ਕਿ ਉਕਤ ਦੋਸ਼ੀ ਗੁਰਮੇਲ ਸਿੰਘ ਦੁਬਈ ਤੋਂ ਭਾਰਤ ਆਇਆ ਸੀ, ਜਿਸਨੇ ਏਅਰਪੋਰਟ ਪਹੁੰਚਣ 'ਤੇ ਸਾਰੇ ਸੇਕੁਰਿਟੀ ਚੈੱਕ, ਮੈਟਲ ਡਿਟੈਕਟਰ,ਤੇ ਫਿਜ਼ੀਕਲ ਤਲਾਸ਼ੀ ਨੂੰ ਪਾਰ ਕਰ ਲਿਆ ਸੀ ਪਰ ਜਦੋ ਉਹ ਐਸਰੇ ਦੇ ਲਈ ਗਿਆ ਤਾ ਅਧਿਕਾਰੀਆਂ ਨੂੰ ਉਸ 'ਤੇ ਸ਼ੱਕ ਹੋ ਗਿਆ ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਤਲਾਸ਼ੀ ਲੈਣੀ ਸ਼ੁਰੂ ਸ਼ੁਰੂ ਕਰ ਦਿੱਤੀ। ਤਾ ਇਸੇ ਦੌਰਾਨ ਹੀ ਉਨ੍ਹਾਂ ਨੂੰ ਇਸ ਸਮਗਲਰ ਦੇ ਕੋਲੋਂ ਸੋਨਾ ਬਰਾਮਦ ਹੋਇਆ ਜਿਸਦੀ ਕੀਮਤ ਵਿਦੇਸ਼ੀ ਬਾਜ਼ਾਰ ਦੇ ਵਿਚ ਲਗਭਗ 10 ਲਖ ਦੱਸੀ ਜਾ ਰਹੀ ਹੈ।
ਫਿਲਹਾਲ ਉਕਤ ਨੌਜਵਾਨ ਗੁਰਮੇਲ ਸਿੰਘ ਨੂੰ ਗਿਰਫ਼ਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।