ਚੀਨ ਤੇ ਤਾਇਵਾਨ ਲੜਾਈ ‘ਚ ਭਾਰਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ ਤੇ ਤਾਇਵਾਨ ਵਿੱਚ ਹਮਲੇ ਤੋਂ ਬਾਅਦ ਹਾਲਾਤਾਂ ਤਣਾਅਪੂਰਨ ਹੋ ਗਏ ਹਨ ਪਹਿਲਾ ਦੇਸ਼ਭਰ ਵਿੱਚ ਲੋਕ ਰੂਸ ਤੇ ਯੂਕੇਨ ਦਾ ਜੰਗ ਦੇਖ ਰਹੇ ਸੀ। ਇਸ ਵਿਚਾਲੇ ਹੁਣ ਚੀਨ ਨੇ ਤਾਇਵਾਨ ਤੇ 11 ਮਿਜ਼ਾਇਲਾਂ ਦਾਗੀਆਂ ਹਨ। ਜੇਕਰ ਦੋਵਾਂ ਦੇਸ਼ਾ ਵਿੱਚ ਲੜਾਈ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਭਾਰਤ ਨੂੰ ਭੁਗਤਣਾ ਪਾ ਸਕਦਾ ਹੈ। ਕਿਉਕਿ ਇਸ ਜੰਗ ਵਿਚ ਕਾਰ ਤੇ ਮੋਬਾਈਲ ਕੰਪਨੀਆਂ ਮੁਸ਼ਕਿਲ ਵਿੱਚ ਆ ਸਕਦੀਆਂ ਹਨ। ਦੱਸ ਦਈਏ ਕਿ ਵਾਹਨਾਂ ਨੂੰ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਪਾਰਟਸ ਲਈ ਭਾਰਤ ਕਾਫੀ ਹੱਦ ਤਕ ਦੋਵਾਂ ਦੇਸ਼ਾ 'ਤੇ ਹੈ।


ਭਾਰਤੀ ਆਟੋਮੋਟਿਵ ਇੰਡਸਟਰੀ ਸਭ ਤੋਂ ਵੱਧ ਚੀਨ ਤੋਂ ਇੰਪੋਰਟ ਕਰਦੀ ਹੈ। ਭਾਰਤ ਨੇ ਪਿਛਲੇ ਸਾਲ 19,000 ਕਰੋੜ ਰੁਪਏ ਦੇ ਆਟੋ ਪਾਰਟਸ ਦਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ ਇੰਜਣ ,ਡਰਾਈਵ ਟ੍ਰਾਂਸਮਿਸ਼ਨ ਸ਼ਾਮਲ ਹਨ ਤਾਇਵਾਨ ਦੁਨੀਆਂ ਦਾ ਸਭ ਤੋਂ ਵੱਡਾ ਸੈਮੀ ਕੰਡਕਟਰ ਨਿਰਮਾਤਾ ਦੇਸ਼ ਹੈ। ਤਾਇਵਾਨ ਇੱਕਲੇ ਬਾਜ਼ਾਰ ਵਿੱਚ 63 ਫੀਸਦੀ ਹਿੱਸੇਦਾਰੀ ਰੱਖਦਾ ਹੈ। ਜੇ ਦੋਹਾਂ ਦੇਸ਼ਾ ਵਿੱਚ ਜੰਗ ਹੋਈ ਤਾਂ ਹਰ ਮਹੀਨੇ ਕਾਰਾ ਤੇ ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਫਿਰ ਵਧਣ ਲੱਗੇਗਾ।

ਦੱਸਿਆ ਜਾ ਰਿਹਾ ਹੈ ਕਿ ਤਿਉਹਾਰ ਦਾ ਸੀਜ਼ਨ ਵੀ ਆ ਰਿਹਾ ਹੈ। ਜਿਸ ਕਾਰਨ ਵਾਹਨ ਨਿਰਮਾਤਾਵਾਂ ਕੋਲ ਸੀਮਤ ਸਟਾਕ ਹੋਵੇਗਾ। ਇਸ ਜੰਗ ਕਾਰਨ ਧਾਤੁ ਦੀਆਂ ਕੀਮਤਾਂ ਤੇ ਕੱਚੇ ਤੇਲ ਦੀਆ ਕੀਮਤਾਂ ਨਾਲ ਮਹਿੰਗਾਈ ਦਾ ਬਹੁਤ ਦਬਾਅ ਹੋਵੇਗਾ। ਜੇਕਰ ਜੰਗ ਹੁੰਦੀ ਹੈ ਤਾਂ ਸਮਾਰਟਫੋਨ ਤੇ ਕਾਰ ਇੰਡਸਟਰੀ ਤੇ ਦੱਭ ਤੋਂ ਵਧ ਅਸਰ ਪਵੇਗਾ । ਭਾਰਤ ਵਿੱਚ ਕੁਲ ਸੈਮੀਕੰਡਕਟਰ ਦੀ ਖਪਤ ਚੋ 35 ਫੀਸਦੀ ਇਲੈਕਟ੍ਰਾਨਿਕ੍ਸ ਦਾ ਹੈ ।

ਜ਼ਿਕਰਯੋਗ ਹੈ ਕਿ ਚੀਨ ਨੇ ਤਾਇਨਾਤ ਨੇੜੇ 11 ਮਿਜ਼ਾਇਲਾਂ ਦਾਗੀਆਂ ਹਨ ਇਸ ਦੀ ਪੁਸ਼ਟੀ ਤਾਇਵਾਨ ਸਰਕਾਰ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਿਜ਼ਾਈਲ ਦੀ ਲੈਡਿੰਗ ਜਾਪਾਨ ਵਿੱਚ ਹੋਈ ਹੈ। ਇਸ ਘਟਨਾ ਤੇ ਜਾਪਾਨ ਦੇ ਰੱਖਿਆ ਮੰਤਰੀ ਨੇ ਵੀ ਕਿਹਾ ਹੈ ਕਿ ਚੀਨ ਵਲੋਂ ਦਾਗੀਆਂ ਗਈਆਂ 5 ਮਿਜ਼ਾਇਲਾਂ ਜਾਪਾਨ ਵਿੱਚ ਡਿੱਗਿਆ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਬੰਧ ਸਾਡੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।

ਦੱਸ ਦਈਏ ਕਿ ਤਾਇਵਾਨ ਦੇ ਏਅਰ ਜ਼ੋਨ ਵਿੱਚ ਪਹਿਲਾ ਵੀ ਚੋਣ ਦੇ 27 ਲੜਾਕੂ ਜਹਾਜ਼ ਦੇਖੇ ਗਏ ਹਨ। ਦੱਸ ਦਈਏ ਕਿ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਨੇ ਤਾਇਵਾਨ ਦਾ ਦੌਰਾ ਕੀਤਾ ਸੀ। ਜਿਸ ਤੋਂ ਬਾਅਦ ਚੀਨ ਵਲੋਂ ਧਮਕੀਆਂ ਸ਼ੁਰੂ ਹੋ ਗਿਆ ਸੀ। ਅਮਰੀਕਾ ਦੇ ਇਸ ਕਦਮ ਨਾਲ ਦੋਵਾਂ ਦੇਸ਼ਾ ਵਿੱਚ ਤਣਾਅ ਵੱਧ ਗਿਆ ਹੈ।