by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਇਕ ਹਾਕੀ ਖਿਡਾਰੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਨਿਊਯਾਰਕ ਇਕ ਹੋਟਲ ਦੇ ਕਮਰੇ ਚੋ ਲਾਸ਼ ਪਾਈ ਗਈ ਹੈ। ਵੈਸਟ ਕੈਲੋਨਾ ਵਾਰੀਅਰਜ਼ ਨੇ ਇਸ ਦੀ ਜਾਣਕਾਰੀ ਟਵਿਟਰ ਤੇ ਸਾਂਝੀ ਕੀਤੀ ਹੈ। ਹਾਕੀ ਖਿਡਾਰੀ ਪਰਮ ਧਾਲੀਵਾਲ ਵਾਰੀਅਰਜ਼ ਲਈ ਤਿੰਨ ਸਾਲ ਖੇਡਿਆ ਹੈ। 2016 ਵਿੱਚ ਚਿਲੀਵੈਕ ਚੀਫਸ ਨਾਲ 2 ਗੇਮਾਂ ਖੇਡਣ ਤੋਂ ਬਾਅਦ ਪਰਮ ਧਾਲੀਵਾਲ ਨੂੰ ਵਾਰੀਅਰਜ਼ ਵਲੋਂ ਸਾਈਨ ਕੀਤਾ ਗਿਆ ਸੀ।
ਉਸ ਨੇ ਲਗਾਤਾਰ ਤਿੰਨ ਸੀਜ਼ਨਾ ਵਿਚ ਖੇਡਿਆ ਸੀ। 148 ਮੈਚਾਂ ਵਿਚ 28 ਗੋਲ ਤੇ 82 ਗੋਲ ਕਰਨ ਵਿਚ ਯੋਗਦਾਨ ਪਾਇਆ ਸੀ। ਧਾਲੀਵਾਲ ਨੇ ਬੀ ਸੀ ਐਚ ਹਾਕੀ ਦੇ ਆਪਣੇ ਆਖਰੀ ਸਾਲ ਲਈ 2019 -20 ਦੇ ਸੀਜ਼ਨ ਵਿੱਚ ਖੇਡਣਾ ਸੀ ਪਰ ਮਾਨਸਿਕ ਪਰੇਸ਼ਾਨੀ ਕਰਕੇ ਉਸ ਨੇ ਖੇਡ ਤੋਂ ਸੰਨਿਆਸ ਲੈ ਲਿਆ ਹੈ। ਖਿਡਾਰੀ ਦੀ ਮੌਤ ਦੇ ਕਾਰਨਾ ਦਾ ਪਤਾ ਨਹੀਂ ਚਲਾ ਹੈ, ਪੁਲਿਸ ਵਲੋਂ ਮਾਮਲਾ ਦਰਜ ਕਰਕੇ ਪੂਰੀ ਤਰਾਂ ਜਾਂਚ ਕੀਤੀ ਜਾ ਰਹੀ ਹੈ।