ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਆਏ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਇਕ ਲਾਟਰੀ ਖਰੀਦੀ ਸੀ। ਜਿਸ ਤੋਂ ਬਾਅਦ ਉਸ ਦੀ ਲਾਟਰੀ ਤੋਂ 1 ਕਰੋੜ ਰੁਪਏ ਨਿਕਲ ਆਏ ਹਨ। ਦੱਸ ਦਈਏ ਕਿ 6 ਰੁਪਏ ਦੀ ਖ਼ਰੀਦੀ ਲਾਟਰੀ ਨੇ ਉਸ ਨੂੰ 24 ਘੰਟਿਆਂ ਵਿੱਚ ਕਰੋੜਪਤੀ ਬਣਾ ਦਿੱਤਾ ਹੈ। ਪੰਜਾਬ ਪੁਲਿਸ 'ਚ ਤਾਇਨਾਤ ਕਾਂਸਟੇਬਲ ਕੁਲਦੀਪ ਸਿੰਘ ਵਾਸੀ ਰਾਜਸਥਾਨ ਦੇ ਸ਼੍ਰੀਨਗਰ ਦੇ ਰੂਪ ਵਿੱਚ ਹੋਈ ਹੈ।
ਉਸ ਨੇ ਕਿਹਾ ਕਿ ਮਾਂ ਦੀ ਅਰਦਾਸ ਨੇ ਮੇਰੀ ਕਿਸਮਤ ਬੱਦਲ ਕ ਰੱਖ ਦਿੱਤੀ ਹੈ। ਉਸ ਦੀ ਡਿਊਟੀ ਫਿਰੋਜਪੁਰ 'ਚ ਹੈ ਉਹ ਆਪਣੀ ਨੌਕਰੀ ਦੇ ਕੰਮ ਵਿੱਚ ਲੁਧਿਆਣਾ ਆਉਦਾ ਰਹਿੰਦਾ ਸੀ। ਕੁਲਦੀਪ ਸਿੰਘ ਨੇ ਕਿਹਾ ਕਿ ਉਸ ਦੀ ਮਾਂ ਨੇ ਇਕ ਦਿਨ ਉਸ ਨੂੰ ਲਾਟਰੀ ਖ਼ਰੀਦੀ ਲਈ ਕਿਹਾ , ਉਨ੍ਹਾਂ ਨੇ ਕਹਿਣ ਨੇ ਉਸ ਨੇ ਲਾਟਰੀ ਖਰੀਦ ਲਈ, ਉਸ ਨੇ ਕਿਹਾ ਕਿ ਮੈ ਲੁਧਿਆਣਾ ਤੋਂ ਸਟੇਟ ਲਾਟਰੀ ਦੀਆਂ ਟਿਕਟਾਂ ਦੀ ਇਕ ਕਾਪੀ ਖਰੀਦੀ ਸੀ। 150 ਰੁਪਏ ਦੀ ਇਸ ਕਾਪੀ ਵਿੱਚ ਲਾਟਰੀ ਦੀਆਂ 25 ਟਿਕਟਾਂ ਸੀ। ਉਸ ਨੇ ਦੱਸਿਆ ਕਿ ਜਦੋ ਮੈ ਡਿਊਟੀ 'ਤੇ ਤਾਇਨਾਤ ਸੀ ਤਾਂ ਮੈਨੂੰ ਫੋਨ ਆਇਆ ਸੀ ਤੁਹਾਡੀ 1 ਕਰੋੜ ਦੀ ਲਾਟਰੀ ਨਿਕਲੀ ਹੈ।