ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ PGI 'ਚ ਆਯੂਸ਼ਮਾਨ ਭਾਰਤ ਸਕੀਮ ਨਾਲ ਪੰਜਾਬ ਦੇ ਲੋਕਾਂ ਦਾ ਇਲਾਜ ਬੰਦ ਕਰਨ ਦੀ ਖਬਰਾਂ ਸਾਹਮਣੇ ਆਈ ਰਿਹਾ ਸੀ। ਉਸ ਨੂੰ ਦੇਖਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ PGI 'ਚ ਫਿਰ 'ਆਯੂਸ਼ਮਾਨ ਸਕੀਮ' ਤਹਿਤ ਪੰਜਾਬ ਦੇ ਲੋਕਾਂ ਦਾ ਇਲਾਜ ਕੀਤਾ ਜਾਵੇਗਾ ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭੇਟ ਬੀਮਾ ਯੋਜਨਾ ਤਹਿਤ ਜਿਸ ਬੀਮਾ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ, ਪਿਛਲੀ ਸਰਕਾਰ ਨੇ 2021 ਵਿੱਚ ਖਤਮ ਕਰ ਦਿੱਤਾ ਸੀ। ਇਹ ਸਕੀਮ ਬੰਦ ਹੋਣ ਨਾਲ ਕਈ ਥਾਵਾਂ ਤੇ ਲੋਕਾਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਾ ਰਹੀਆਂ ਹੈ।
ਜਿਕਰਯੋਗ ਹੈ ਕਿ ਪੈਸੇ ਨਾ ਮਿਲਣ ਕਾਰਨ PGI ਨੇ ਪੰਜਾਬ ਦੇ ਮਰੀਜਾਂ ਦਾ ਇਲਾਜ ਬੰਦ ਕਰ ਦਿੱਤਾ ਸੀ। ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਸਕੀਮ ਤਹਿਤ PGI ਸਹਿਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਬਕਾਏ ਨੂੰ ਕਲੀਅਰ ਕਰਨ ਲਈ ਪੈਸੇ ਦੇ ਦਿੱਤੇ ਗਏ ਹਨ। PGI ਨੇ ਕਿਹਾ ਕਿ ਆਯੂਸ਼ਮਾਨ ਭਾਰਤ ਸਕੀਮ ਤਹਿਤ ਪੰਜਾਬ ਤੋਂ ਆਉਣ ਵਾਲੇ ਮਰੀਜਾਂ ਦਾ ਇਲਾਜ ਬੰਦ ਕੇ ਦਿੱਤਾ ਸੀ ਕਿਉਕਿ ਪਹਿਲਾ ਕੀਤੇ ਮਰੀਜਾਂ ਦਾ ਇਲਾਜ ਲਈ 16 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ 'ਆਯੂਸ਼ਮਾਨ ਸਕੀਮ' ਤੋਂ 5 ਲੱਖ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।