by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਪ੍ਰਮੋਸ਼ਨ ਲਈ ਜਲੰਧਰ ਪਹੁੰਚੇ ਹਨ। ਦੱਸ ਦਈਏ ਆਮਿਰ ਖਾਨ ਦੀ ਸੁਰੱਖਿਆ ਨੂੰ ਦੇਖਦੇ ਹੋਏ। ਪੁਲਿਸ ਰੂਟ ਨੂੰ ਲੈ ਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਸੀ, ਪੁਲਿਸ ਵਲੋਂ ਬਣਾਏ ਰੂਟ ਨੂੰ ਲੈ ਕੇ ਕਾਫੀ ਲੰਮੇ ਜਾਮ ਵਿੱਚ ਲੋਕ ਫ਼ਸੇ ਨਜ਼ਰ ਆ ਰਹੇ ਸੀ।
ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਅਦਾਕਰਾ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਅੱਜ ਉਹ ਜਲੰਧਰ ਪ੍ਰਮੋਸ਼ਨ ਲਈ ਪਹੁੰਚੇ ਹਨ। ਜਿਸ ਕਾਰਨ ਪੁਲਿਸ ਨੇ ਜਗ੍ਹਾ ਜਗ੍ਹਾ ਤੇ ਰੂਟ ਡਾਇਵਰਟ ਕੀਤਾ ਹੋਇਆ ਸੀ। ਦੱਸ ਦਈਏ ਕਿ ਆਮਿਰ ਖਾਨ ਦੀ ਇਸ ਫਿਲਮ ਨੂੰ ਲੈ ਕੇ ਲੋਕਾਂ ਨੇ ਕਾਫੀ ਜਗ੍ਹਾ ਤੇ ਵਿਰੋਧ ਪ੍ਰਸਰਸ਼ਨ ਵੀ ਕੀਤਾ ਸੀ।