by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਿਸਰ ਵਿਖੇ ਇਕ ਭਿਆਨਕ ਸੜਕ ਹਾਦਸੇ 'ਚ 17 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 4 ਤੋਂ ਵੱਧ ਲੋਕ ਜਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੋਹਾਗ ਜ਼ਿਲੇ ਵਿੱਚ ਇਕ ਛੋਟੀ ਯਾਤਰੀਆਂ ਨਾਲ ਭਰੀ ਬੱਸ ਟਰੱਕ ਨਾਲ ਟੱਕਰਾਂ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੌਕੇ ਤੇ 17 ਲੋਕਾਂ ਦੀ ਮੌਤ ਹੋ ਗਈ ਤੇ 4 ਲੋਕ ਜਖ਼ਮੀ ਹੋ ਗਏ।
ਇਸ ਘਟਨਾ ਦੀ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਜਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਦੱਸ ਦਈਏ ਮਿਸਰ ਵਿੱਚ ਸੜਕ ਹਾਦਸਿਆਂ ਨਾਲ ਮਾਰ ਵਾਲਿਆਂ ਦੀ ਗਿਣਤੀ 4 ਹਜ਼ਾਰ ਤੋਂ ਵੱਧ ਹੈ। ਪਿਛੱਲੀ ਦਿਨੀਂ ਇਕ ਯਾਤਰੀ ਬੱਸ ਦੇ ਸੜਕ ਕਿਨਾਰੇ ਖੜੇ ਇਕ ਟਰੱਕ ਨਾਲ ਟਕਰਾ ਨਾਲ 23 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ 40 ਤੋਂ ਵੱਧ ਲੋਕ ਜਖ਼ਮੀ ਹੋ ਗਏ ਸੀ।