ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਿੰਡੀ ਸੈਦਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਘਰੇਲੂ ਵੰਡ ਨੂੰ ਲੈ ਕੇ ਹੋਈ ਲੜਾਈ ਦੌਰਾਨ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਅਧਿਕਾਰੀ ਯੁਦਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਪਤਨੀ ਲੇਟ ਮਲੂਕ ਸਿੰਘ ਵਾਸੀ ਭਿੰਡੀ ਸੈਦਾ ਨੇ ਪੁਲਿਸ ਨੂੰ ਕਿਹਾ ਕਿ ਮੇਰੇ ਜੇਠ ਬਗੀਚਾ ਸਿੰਘ ਦਾ ਮੇਰੇ ਪਤੀ ਮਲੂਕ ਸਿੰਘ ਨਾਲ ਘਰੇਲੂ ਵੰਡ ਤੇ ਦੁਕਾਨਾਂ ਦੇ ਕਿਰਾਏ ਨੂੰ ਲੈ ਕੇ ਪਿਛਲੇ ਕੁਝ ਸਮੇ ਤੋਂ ਝਗੜਾ ਚੱਲਦਾ ਆ ਰਿਹਾ ਸੀ।
ਕਈ ਵਾਰ ਵਿਅਕਤੀਆਂ ਤੇ ਰਿਸ਼ਤੇਦਾਰਾਂ ਨੇ ਫੈਸਲਾ ਵੀ ਕਰਵਾਇਆ ਪਰ ਹਰ ਵਾਰ ਬਗੀਚਾ ਸਿੰਘ ਆਪਣੇ ਫੈਸਲੇ ਤੋਂ ਮੁਕਰ ਜਾਂਦਾ ਸੀ। ਜਦੋ ਮੇਰੇ ਪਤੀ ਮਲੂਕ ਸਿੰਘ ਨੇ ਆਪਣੇ ਵੱਡੇ ਭਰਾ ਕੋਲੋਂ ਕਿਰਾਇਆ ਮੰਗਿਆ ਤਾਂ ਬਗੀਚਾ ਸਿੰਘ ਨੇ ਮੇਰੇ ਪਤੀ ਨਾਲ ਗਾਲੀ ਗਲੋਚੀ ਕਰਨਾ ਸ਼ੁਰੂ ਕਰ ਦਿੱਤਾ। ਲੜਾਈ ਦੌਰਾਨ ਉਸ ਨੇ ਇੱਟ ਚੁੱਕ ਕੇ ਮੇਰੇ ਪਤੀ ਦੇ ਮਾਰ ਦਿੱਤੀ , ਉਸ ਨੂੰ ਜਖਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।