ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਜ਼ਿਲਾ ਤਰਨਤਾਰਨ ਨੇੜੇ ਪੱਟੀ ਤੋਂ ਇੱਕ ਦਰਦਨਾਕ ਖਬਰ ਸਾਮਣੇ ਆਈ ਹੈ, ਪੰਜ ਸਾਲਾਂ ਬੱਚੀ ਦੀ ਸਕੂਲ ਵੈਨ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੀ ਸੁੱਖਲੀਨ ਕੌਰ ਸੇਕਰਡ ਹਾਰਟ ਸਕੂਲ ਠੱਕਰਪੁਰਾ 'ਚ ਨਰਸਰੀ ਜਮਾਤ 'ਚ ਪੜਦੀ ਸੀ ਜਿਸਨੇ ਕਿ ਅੱਜ ਆਪਣੀ ਜਾਨ ਗਵਾਈ ਹੈ। ਤੇ ਬੱਚੀ ਦੀ ਮੌਤ ਹੋਣ ਨਾਲ ਉਸਦੇ ਮਾਪਿਆਂ ਦਾ ਅਤੇ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਓਥੇ ਹੀ ਸਕੂਲ ਵੈਨ ਦਾ ਡ੍ਰਾਈਵਰ ਇਸ ਹਾਦਸੇ ਨੂੰ ਅਜਨਮ ਦੇਣ ਤੋਂ ਬਾਅਦ ਮੌਕੇ ਤੋਂ ਹੀ ਫਰਾਰ ਹੋ ਗਿਆ।
ਦਰਹਸਲ ਮਾਮਲਾ ਇਹ ਹੈ ਕਿ, ਰੋਜ਼ਾਨਾ ਦੀ ਤਰਾਂ ਹੀ ਸੁੱਖਲੀਨ ਕੌਰ ਸਕੂਲ ਤੋਂ ਪੜ ਕੇ ਵੈਨ ਦੇ ਵਿਚ ਘਰ ਵਾਪਿਸ ਆ ਰਹੀ ਸੀ ਤੇ ਜਦੋ ਉਹ ਘਰ ਆਉਣ 'ਤੇ ਵੈਨ 'ਚੋਂ ਉੱਤਰੀ ਤਾ ਅਚਾਨਕ ਵੈਨ ਦੇ ਥੱਲੇ ਆ ਗਈ। ਘਟਨਾ ਦਾ ਪਤਾ ਲਗਦੀਆਂ ਹੀ ਬੱਚੀ ਦੇ ਮਾਪੇ ਘਰੋਂ ਬਾਹਰ ਆਏ ਅਤੇ ਉਸਨੂੰ ਜ਼ਖਮੀ ਹਾਲਤ ਦੇ ਵਿਚ ਇੱਕ ਨਿੱਜੀ ਹਸਪਤਾਲ 'ਚ ਲੈਕੇ ਗਏ। ਉਸਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਦੇ ਚਲਦਿਆਂ ਉਸਨੂੰ ਹਸਪਤਾਲ ਵਾਲਿਆਂ ਨੇ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ ਰੈਫਟ ਕਰ ਦਿੱਤਾ। ਉਸ ਤੋਂ ਬਾਅਦ ਅੰਮ੍ਰਿਤਸਰ ਪਹੁੰਚਦੇ ਸਮੇਂ ਰਸਤੇ ਦੇ ਵਿਚ ਹੀ ਛੋਟੀ ਬੱਚੀ ਨੇ ਦਮ ਤੋੜ ਦਿੱਤਾ।
ਫਿਲਹਾਲ ਮ੍ਰਿਤਕ ਬੱਚੀ ਸੁੱਖਲੀਨ ਦੇ ਮਾਪਿਆਂ ਵੱਲੋਂ ਇਹ ਪੂਰਾ ਮਾਮਲਾ ਪੁਲਿਸ ਤੱਕ ਪਹੁੰਚ ਦਿੱਤਾ ਗਿਆ ਹੈ। ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਸਕੂਲ ਵੈਨ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਵੀ ਕੀਤੀ ਜਾ ਰਹੀ ਹੈ। ਓਧਰ ਸੁੱਖਲੀਨ ਦੇ ਮਾਪੇ ਅਤੇ ਪਰਿਵਾਰਕ ਮੈਂਬਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਢੂੰਗੇ ਸਦਮੇ ਦੇ ਵਿਚ ਹਨ।