ਨਿਊਜ਼ ਡੈਸਕ (ਸਿਮਰਨ) : ਰੂਸ 'ਚ ਕਾਲਾ ਸਾਗਰ ਜਹਾਜ਼ੀ ਬੇੜੇ ਦੇ ਹੈੱਡਕੁਆਰਟਰ 'ਚ ਅੱਜ ਡਰੋਨ ਧਮਾਕਾ ਹੋਣ ਦਾ ਮਾਮਲਾ ਸਾਮਣੇ ਹੈ ਜਿਸ ਵਿਚ ਤਕਰੀਬਨ 6 ਲੋਕ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਕ੍ਰਿਮਿਆ ਪ੍ਰਾਇਦੀਪ ਦੇ ਸੇਵਾਸਤੋਪੋਲ ਸ਼ਹਿਰ ਸਥਿਤ ਹੈਡਕੁਆਰਟਰ 'ਚ ਹੋਏ ਧਮਾਕੇ ਤੋਂ ਬਾਅਦ ਰੂਸੀ ਜਲ ਸੈਨਾ ਦਿਹਾੜੇ 'ਤੇ ਕੀਤੀ ਛੁੱਟੀ ਨੂੰ ਹੁਣ ਰੱਧ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਕ੍ਰਿਮਿਆ ਪ੍ਰਾਇਦੀਪ 'ਤੇ ਸਾਲ 2014 ਦੇ ਵਿਚ ਰੂਸ ਨੇ ਹਮਲਾ ਕੀਤਾ ਸੀ ਅਤੇ ਉਸਨੂੰ ਯੂਕਰੇਨ ਤੋਂ ਖੋਹ ਲਿਆ ਸੀ। ਇਸ ਬਾਰੇ ਇੱਕ ਵਿਦੇਸ਼ੀ ਪ੍ਰੈਸ ਨੋਟ 'ਚ ਦੱਸਿਆ ਗਿਆ ਹੈ ਕਿ ਜਿਸ ਡਰੋਂ ਨਾਲ ਹਮਲਾ ਹੋਇਆ ਹੈ ਉਹ ਦੇਸੀ ਲੱਗ ਰਿਹਾ ਹੈ। ਸੇਵਾਸਤੋਪੋਲ ਦੇ ਮੇਅਰ ਮਿਖਾਈਲ ਰਾਜ਼ਵੋਜ਼ੇਵ ਦਾ ਕਹਿਣਾ ਹੈ ਕਿ ਇਹ ਅਜੇ ਤੱਕ ਪਤਾ ਨਹੀਂ ਚਲ ਸਕਿਆ ਕਿ ਡਰੋਨ ਨੇ ਕਿੱਥੋਂ ਉਡਾਣ ਭਰੀ ਸੀ।
ਜਿਕਰਯੋਗ ਹੈ ਕਿ ਰੂਸ ਤੇ ਯੂਕਰੇਨ 'ਚ ਹੁਣ ਜੰਗ ਤੇਜ਼ ਹੁੰਦੀ ਦਿਸ ਰਹੀ ਹੈ। ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜਲੈਂਸਕੀ ਨੇ ਆਪਣੇ ਅਧਿਕਾਰੀਆਂ ਨੂੰ ਜੰਗ ਤੇਜ਼ ਹੋਣ ਮਗਰੋਂ ਵੱਖ-ਵੱਖ ਇਲਾਕਿਆਂ ਵਿੱਚੋ ਲੋਕਾਂ ਨੂੰ ਬਚਾਅ ਕੇ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਆਪਣਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ।