ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ 'ਚ ਡਾਕਟਰਾਂ ਨੂੰ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਂਅ 'ਤੇ ਧਮਕੀਆਂ ਆਉਣਾ ਲਗਾਤਾਰ ਜਾਰੀ ਹੈ। ਹੁਣ ਤੱਕ ਕੁਲ ਮਿਲਾਕੇ 8 ਡਾਕਟਰ ਸਾਮਣੇ ਆ ਚੁੱਕੇ ਹਨ ਜਿਹਨਾਂ ਨੂੰ ਲਗਾਤਾਰ ਧਮਕੀਆਂ ਭਰੇ ਫੋਨ ਅਤੇ ਮੈਸੇਜ ਆ ਰਹੇ ਹਨ। ਪਰ ਹੁਣ ਡਾਕਟਰਾਂ ਨੂੰ ਫੋਨ ਆਉਣ ਤੋਂ ਬਾਅਦ ਵੀਡੀਓ ਮੈਸਜ ਵੀ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਪਿਸਟਲ ਦਿਖਾਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ 8 ਡਾਕਟਰਾਂ ਨੂੰ ਐਸਟੋਰਸ਼ਨ ਮਨੀ ਦੇ ਲਈ ਫੋਨ ਆ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫੋਨ ਕੈਨੇਡਾ ਦੇ ਨੰਬਰਾਂ ਤੋਂ ਆ ਰਹੇ ਹਨ। ਤੇ ਫੋਨ ਕਰਨ ਵਾਲੇ ਸ਼ਕਸ ਖੁਦ ਨੂੰ ਗੋਲਡੀ ਬਰਾੜ ਅਤੇ ਲੌਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੱਸਦੇ ਹਨ। ਫੋਨ ਕਰਨ ਵਾਲੇ ਲੋਕਾਂ ਦੇ ਵੱਲੋਂ ਅਕਾਊਂਟ ਨੰਬਰ ਵੀ ਡਾਕਟਰਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਉਸ ਵਿਚ ਕਰੀਬ 5 ਤੋਂ 6 ਲਖ ਪਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਓਥੇ ਹੀ ਪੁਲਿਸ ਵੀ ਪੂਰੇ ਅਲਰਟ ਮੋਡ 'ਤੇ ਦਿਖਾਈ ਦੇ ਰਹੀ ਹੈ ਪਰ ਫਿਰ ਵੀ ਡਾਕਟਰਾਂ ਨੂੰ ਫੋਨ ਅਤੇ ਮੈਸਜ ਆਉਣੇ ਲਗਾਤਾਰ ਜਾਰੀ ਹਨ। ਓਥੇ ਹੀ ਤੁਹਾਨੂਯ ਦੱਸ ਦਈਏ ਕਿ ਆਰੋਪੀ ਜਿਸ ਅਕਾਊਂਟ 'ਚ ਪੈਸੇ ਪਾਉਣ ਨੂੰ ਕਹਿ ਰਹੇ ਹਨ ਉਹ ਬੈਂਕ ਅਕਾਊਂਟ ਸਟੇਟ ਬੈਂਕ ਆਫ਼ ਇੰਡੀਆ ਦਾ ਹੈ, ਤੇ ਪੁਲਿਸ ਵੀ ਬੈਂਕ ਅਧਿਕਾਰੀਆਂ ਨਾਲ ਪੂਰੇ ਸੰਪਰਕ 'ਚ ਹੈ ਤਾ ਜੋ ਇਹ ਫੇਕ ਕਾਲਾਂ ਕਰਨ ਵਾਲੇ ਵਿਅਕਤੀਆਂ ਦਾ ਪਤਾ ਲੱਗ ਸਕੇ।
ਇਸਦੇ ਨਾਲ ਹੀ ਜਿਹੜੇ ਨੰਬਰਾਂ ਤੋਂ ਡਾਕਟਰਾਂ ਨੂੰ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਹਨ ਉਹ ਨੰਬਰ ਨੇ +1(425)606-4366 ਅਤੇ +1(425)331-6409 .ਪਹਿਲੇ ਨੰਬਰ ਤੋਂ ਫੋਨ ਆਉਂਦੇ ਹਨ ਅਤੇ ਦੂਜੇ ਤੋਂ ਮੈਸਜ ਆ ਰਹੇ ਹਨ। ਫਿਲਹਾਲ ਇਨ੍ਹਾਂ ਨੰਬਰਾਂ ਨੂੰ ਪੁਲਿਸ ਨੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੂਰੇ ਜਿਲੇ ਦੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।