ਮੰਗਾ ਪੂਰੀਆਂ ਨਾ ਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਕਰਨ ਗਿਆ ਰੇਲਾਂ ਦਾ ਚੁੱਕਾ ਜਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਦਰ ਸਰਕਾਰ ਵਲੋਂ ਮੰਗਾ ਪੂਰੀਆਂ ਨਾ ਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਰੇਲਾਂ ਦਾ ਚੁੱਕਾ ਜਾਮ ਕਰਨ ਗਿਆ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਭਰ ਵਿਚ 4 ਘੰਟਿਆਂ ਦਾ ਸ਼ਾਂਤੀਮਈ ਰੇਲਾਂ ਦਾ ਚੁੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਇਹ ਜਾਮ 11 ਤੋਂ 3 ਵਜੇ ਤੱਕ ਕੀਤਾ ਜਾਵੇਗਾ ਉਗਰਾਹਾਂ ਨੇ ਰੇਲਾਂ ਦੇ ਨਾਲ ਸੜਕੀ ਆਵਾਜਾਈ ਵੀ ਬੰਦ ਜਰਣ ਦਾ ਐਲਾਨ ਕੀਤਾ ਹੈ।


ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਦੱਸਿਆ ਕਿ ਚੁੱਕਾ ਜਾਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਮੰਗਾ ਤੇ ਦਿੱਲੀ ਕਿਸਾਨ ਅੰਦੋਲਨ ਤੋਂ ਬਾਅਦ ਪੁਰੀਆ ਨਾ ਹੋਇਆ ਮੰਗਾ ਨੂੰ ਲੈ ਕੇ ਦੇਸ਼ ਦੇ ਹੋਰ ਸੂਬਿਆਂ ਅੰਦਰ ਸੜਕੀ ਆਵਾਜਾਈ ਬੰਦ ਕਰਕੇ ਚੁੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਇਸ ਮੌਕੇ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਵੇਗਾ।

ਕਿਸਾਨ ਜਥੇਬੰਦੀਆਂ ਵਲੋਂ ਯਾਤਰੀਆਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਰੇਲ ਦਾ ਸਫ਼ਰ ਨਾਲ ਕਰਨ। ਇਸ ਦੌਰਾਨ ਚਾਰ ਘੰਟੇ ਚੁੱਕਾ ਜਾਮ ਤੇ ਸੜਕਾਂ ਦੋਨੋ ਜਾਮ ਕੀਤਾ ਜਾਵੇਗਾ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਰੇਲ ਰੋਕੋ ਅੰਦੋਲਨ ਦੌਰਾਨ ਸਵਾਰੀਆਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਆਉਣ ਦੇਣ।