ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਡਿਜੀਟਲ ਤਰੀਕੇ ਹਨ। ਦੇਸ਼ ਭਰ ਵਿੱਚ 4 ਥਾਵਾਂ 'ਤੇ 30,000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਖ਼ਤਮ ਕਰ ਦਿੱਤਾ ਹੈ। ਅਮਿਤ ਸ਼ਾਹ ਦੀ ਨਿਗਰਾਨੀ ਹੇਠਾਂ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ 4 ਥਾਵਾਂ 'ਤੇ 30,000 ਕਿਲੋ ਵੱਧ ਜ਼ਬਤ ਕੀਤੇ ਗਏ, ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ਾ ਤਸਕਰੀ ਸਮਾਜ ਲਈ ਖਤਰਾ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਨਸ਼ਿਆਂ ਦੀ ਤਸਕਰੀ ਪ੍ਰਤੀ ਜ਼ੀਰੋ ਟਾਲਰੈਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਸ਼ਿਆਂ ਨੂੰ ਦੇਸ਼ ਵਿੱਚ ਆਉਣ ਤੋਂ ਰੋਕਣਾ ਚਾਹੀਦਾ ਹੈ। ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਸਕੇ। ਜਿਕਯੋਗ ਹੈ ਕਿ ਐਨ ਸੀ ਬੀ ਨੇ 1 ਜੂਨ ਤੋਂ ਡਰੱਗ ਨਿਪਟਾਰੇ ਦੀ ਮੁਹਿੰਮ ਸ਼ੁਰੂਕੀਤੀ ਹੈ। ਜਿਸ ਤੇ ਤਹਿਤ 11 ਰਾਜਾਂ ਵਿੱਚ 51,217 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਖ਼ਤਮ ਕੀਤਾ ਹੈ। PM ਮੋਦੀ ਦੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਸਦੇ 'ਤੇ NCB ਨੇ ਆਜ਼ਾਦੀ ਦੇ 75 ਸਾਲ ਦੇ ਮੌਕੇ ਤੇ 75000 ਕਿਲੋ ਨਸ਼ੀਲੇ ਪਦਾਰਥਾਂ ਨੂੰ ਖਤਮ ਕਰਨ ਦਾ ਸੰਕਲਪ ਕੀਤਾ ਹੈ। ਨਸ਼ਾ ਮੁਕਤ ਭਾਰਤ ਦੀ ਲੜਾਈ ਵਿੱਚ ਇਕ ਵੱਡੀ ਪ੍ਰਪਾਤੀ ਹੋਵੇਗੀ।