ਨਿਊਜ਼ ਡੈਸਕ (ਸਿਮਰਨ): ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਵਾਲਿਆਂ ਨੂੰ ਜਲਦ ਹੀ ਆਪਣੇ ਜੋਬ ਸੈਕਟਰ ਦੇ ਵਿਚ ਗੁੱਡ ਨਿਊਜ਼ ਮਿਲਣ ਵਾਲੀ ਹੈ। ਦਰਹਸਲ ਕੇਂਦਰ ਸਰਕਾਰ ਪ੍ਰਾਈਵੇਟ ਕਾਮਿਆਂ ਦੇ ਲਈ ਜਲਦ ਹੀ ਨਵੇਂ ਵੇਤਨ ਕੋਡ ਦਾ ਐਲਾਨ ਕਰ ਸਕਦੀ ਹੈ। ਸਰਕਾਰ ਵੱਲੋਂ ਜਲਦ ਹੀ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਪ੍ਰਾਈਵੇਟ ਕਾਮਿਆਂ ਦੇ ਜੋਬ ਘੰਟੇ ਘਟਾਏ ਜਾ ਸਕਦੇ ਹਨ ਅਤੇ ਛੁੱਟੀਆਂ 'ਚ ਵੀ ਵਾਧਾ ਹੋ ਸਕਦਾ ਹੈ। ਹਾਲਾਂਕਿ ਇਸਨੂੰ ਲਾਗੂ ਕਰਨ ਲਈ ਹਜੇ ਕੋਈ ਸਮਾਂ ਤਹਿ ਨਹੀਂ ਕੀਤਾ ਗਿਆ ਪਰ ਇੱਕ ਬੈਠਕ ਦੇ ਵਿਚ ਇਸ 'ਤੇ ਵਿਚਾਰ ਜ਼ਰੂਰ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਹਰ ਸੂਬੇ ਦੀ ਸਰਕਾਰ ਨੂੰ ਪ੍ਰਾਈਵੇਟ ਕਾਮਿਆਂ ਦੇ ਲਈ ਇਹ ਫੈਸਲਾ ਲੈਣਾ ਚਾਹੀਦਾ ਹੈ। ਤਾ ਜੋ ਐਮਪਲੋਇਸ ਨੂੰ ਵੱਡੀ ਰਾਹਤ ਮਹਿਸੂਸ ਹੋ ਸਕੇ। ਹਾਲਾਂਕਿ ਕਈ ਸੂਬੇ ਦੀਆਂ ਸਰਕਾਰਾਂ ਨੇ ਤਾ ਇਸ ਨੋਟੀਫਿਕੇਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਪਰ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਕੇਂਦਰ ਆਪਣੇ ਦਮ 'ਤੇ ਜਲਦ ਹੀ ਇਹ ਫੈਸਲਾ ਸੁਣਾਏਗੀ ਅਤੇ ਇਸਨੂੰ ਜਲਦ ਹੀ ਲਾਗੂ ਕਰਵਾਏਗੀ।
ਹਾਲ ਹੀ 'ਚ ਹੋਈ ਸਾਂਸਦਾਂ ਦੀ ਬੈਠਕ 'ਚ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਨੇ ਦੱਸਿਆ ਕਿ ਦੇਸ਼ ਦੀ ਸਰਕਾਰ ਨੇ ਸਾਰੀਆਂ ਸੂਬਾ ਸਰਕ੍ਰਾਣੁ ਇਹ ਜਾਣਕਾਰੀ ਭੇਜ ਕੇ ਉਨ੍ਹਾਂ ਦੀ ਰਾਏ ਮੰਗੀ ਸੀ। ਜਿਨ੍ਹਾਂ ਵਿੱਚੋ ਕਈ ਸਰਕਾਰਾਂ ਨੇ ਇਸ 'ਤੇ ਅਮਲ ਕੀਤਾ ਹੈ ਤੇ ਕਾਇਆਣੇ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਨੇ 4 ਲੇਬਰ ਕੋਡ 'ਤੇ ਆਪਣੇ ਡਰਾਫਟ ਨਿਯਮਾਂ ਨੂੰ ਭੇਜਿਆ ਹੈ। ਬਾਕੀ ਰਾਜ ਇਸ ਨੂੰ ਤਿਆਰ ਕਰਨ ਦੀ ਪ੍ਰਕਿਰਿਆ 'ਤੇ ਕੰਮ ਕਰ ਰਹੇ ਹਨ। ਤੇ ਜੇਕਰ ਨਵਾਂ ਵੇਜ ਕੋਡ ਨਾਲ ਲਾਗੂ ਹੁੰਦਾ ਹੈ, ਤਾਂ ਨਵੇਂ ਵੇਜ ਕੋਡ ਦੇ ਤਹਿਤ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਲੋਕਾਂ ਦੀ ਤਨਖਾਹ ਵਿੱਚ ਵੱਡਾ ਬਦਲਾਅ ਹੋਵੇਗਾ। ਨਵਾਂ ਵੇਜ ਕੋਡ ਲਾਗੂ ਹੋਣ ਤੋਂ ਬਾਅਦ ਹੱਥਾਂ 'ਚ ਤਨਖ਼ਾਹ ਪਹਿਲਾਂ ਨਾਲੋਂ ਘੱਟ ਹੋਵੇਗੀ।
ਨਵੇਂ ਵੇਜ ਕੋਡ ਦੇ ਤਹਿਤ ਇੱਕ ਹਫਤੇ ਵਿਚ ਚਾਰ ਦਿਨ ਕੰਮ ਅਤੇ ਤਿੰਨ ਦਿਨ ਛੁੱਟੀ ਹੋਵੇਗੀ। ਹਾਲਾਂਕਿ ਇਸ ਨਾਲ ਦਫਤਰਾਂ ਵਗਿਚ ਕੰਮ ਕਰਨ ਦਾ ਸਮਾਂ ਵਧ ਦਿੱਤਾ ਜਾਵੇਗਾ। ਯਾਨੀ ਕਿ ਜੇਕਰ ਹਫਤੇ ਦੇ ਵਿਚ ਕਰਮਚਾਰੀ ਤਿੰਨ ਛੁਟਿਆ ਨੂੰ ਚੁਣਦਾ ਹੈ ਤਾ ਉਸਨੂੰ ਕੁਲ ਮਿਲਾਕੇ ਇਕ ਦਿਨ 'ਚ 12 ਘੰਟੇ ਕੰਮ ਕਰਨਾ ਪਵੇਗਾ। ਕੁਲ ਮਿਲਾਕੇ ਇੱਕ ਹਫਤੇ ਦੇ ਚਾਰ ਦਿਨਾਂ 'ਚ ਕਾਮਿਆਂ ਨੂੰ 48 ਘੰਟੇ ਕੰਮ ਕਰਨਾ ਪਵੇਗਾ ਅਤੇ ਤਿੰਨ ਦਿਨ ਦੀ ਛੁੱਟੀ ਮਿਲੇਗੀ।