ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਔਰਤ ਨੇ ਆਪਣਾ ਦੁੱਧ ਪਿਲਾ ਕੇ ਇਕ ਗਲਹਿਰੀ ਦੇ ਬੱਚੇ ਦੀ ਜਾਨ ਬਚਾਈ ਹੈ। ਦੱਸ ਦਈਏ ਅੱਜ ਦੇ ਸਮੇ ਵਿੱਚ ਲੋਕ ਇਨਸਾਨੀਅਤ ਨੂੰ ਭੁਲਦੇ ਜਾ ਰਹੇ ਹਨ ਪਰ ਇਹ ਔਰਤ ਨੇ ਇਕ ਜਾਨਵਰ ਦੇ ਬੱਚੇ ਲਈ ਮਾਂ ਦਾ ਫਰਜ਼ ਨਿਭਾਇਆ ਹੈ, ਉਸ ਨੇ ਆਪਣਾ ਦੁੱਧ ਪਿਲਾ ਕੇ ਉਸ ਨੇ ਗਲਹਿਰੀ ਦੇ ਬੱਚੇ ਨੂੰ ਨਵੀਂ ਜਿੰਦਗੀ ਦਿੱਤੀ ਹੈ। ਕਿਹਾ ਜਾਂਦਾ ਹੈ ਕਿ ਰੱਬ ਤੋਂ ਬਾਅਦ ਮਾਂ ਦਾ ਹੀ ਦਰਜ਼ਾ ਊਚਾ ਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਸੰਸਥਾ ਐਨੀਮਲ ਪ੍ਰੋਟੈਕਸ਼ਨ ਫਾਊਡੇਸ਼ਨ ਦੀ ਮੈਬਰ ਹਰਪ੍ਰੀਤ ਕੌਰ ਵਲੋਂ ਆਪਣਾ ਦੁੱਧ ਪਿਲਾ ਕੇ ਇਕ ਗਲਹੀਰੀ ਦੇ ਬੱਚੇ ਦੀ ਜਾਨ ਬਚਾਈ ਹੈ।
ਹਰਪ੍ਰੀਤ ਨੇ ਦੱਸਿਆ ਕਿ ਜਦੋ ਉਸ ਦਾ ਪਤੀ ਇਕ ਨੂੰ ਘਰ ਲੈ ਕੇ ਆਏ ਤਾਂ ਸਾਨੂੰ ਇਹ ਨਹੀਂ ਪਤਾ ਸੀ ਕਿ ਬੱਚਾ ਕਿਸ ਜਾਨਵਰ ਦਾ ਹੈ। ਪਰ ਇਸ ਦੀ ਹਾਲਤ ਦੇਖ ਤੇ ਮਾਂ ਰਹੇ ਨਹੀਂ ਸਕੀ। ਉਨਾਂ ਨੇ ਕਿਹਾ ਕਿ ਮਾਂ ਉਸ ਨੂੰ ਆਪਣਾ ਦੁੱਧ ਪਿਲਾ ਤਾਂ ਜੋ ਉਸ ਦੀ ਜਾਨ ਬੱਚ ਸਕੇ।
ਐਨੀਮਲ ਪ੍ਰੋਟੈਕਸ਼ਨ ਫਾਊਡੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਅਰਬਨ ਅਸਟੇਟ ਤੋਂ ਸੂਚਨਾ ਮਿਲੀ ਸੀ ਕਿ ਇਥੇ ਹੀ ਜਾਨਵਰ ਦਾ ਬੱਚਾ ਮਿਲਿਆ ਹੈ ਜੋ ਕਿ ਜ਼ਮੀਨ ਤੇ ਡਿੱਗਾ ਪਿਆ ਸੀ, ਜਦੋ ਇਸ ਬੱਚੇ ਨੂੰ ਅਸੀਂ ਆਪਣੀ ਸੰਸਥਾ ਵਿੱਚ ਲੈ ਕੇ ਆਏ ਤਾਂ ਸਾਨੂੰ ਪਤਾ ਨਹੀਂ ਲੱਗਾ ਇਹ ਕਿਸ ਜਾਨਵਰ ਦਾ ਬੱਚਾ ਹੈ। ਜਦੋ ਅਸੀਂ ਇਸ ਬੱਚੇ ਨੂੰ ਘਰ ਲੈ ਕੇ ਆਏ ਤਾਂ ਮੇਰੀ ਪਤਨੀ ਹਰਪ੍ਰਰੇਟ ਨੇ ਇਸ ਨੂੰ ਆਪਣਾ ਦੁੱਧ ਪਿਲਾ ਕੇ ਇਸ ਦੀ ਜਾਨ ਬਚਾਈ।