ਔਰਤ ਨੇ ਚੂਹੇ ਨੂੰ ਮਾਰਨ ਦੀ ਬਜਾਏ ਗ਼ਲਤੀ ਨਾਲ ਖੁਦ ਖਾ ਲਿਆ ਜ਼ਹਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੰਬਈ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਔਰਤ ਨੇ ਗਲਤੀ ਨਾਲ ਜ਼ਹਿਰ ਨਿਗਲ ਲਿਆ ਦੱਸ ਦਈਏ ਕਿ ਇਕ ਔਰਤ ਨੇ ਚੂਹੇ ਮਾਰਨ ਲਈ ਟਮਾਟਰ ਤੇ ਜ਼ਹਿਰ ਲੱਗਾ ਕੇ ਰਖਿਆ ਸੀ। ਇਸ ਦੌਰਾਨ ਉਸ ਨੇ ਗਲਤੀ ਨਾਲ ਮੈਗੀ ਵਿੱਚ ਉਹ ਟਮਾਟਰ ਪਾ ਦਿੱਤਾ ਤੇ ਟੀ ਵੀ ਵੇਖਦੇ ਵੇਖਦੇ ਉਹ ਸਾਰੀ ਮੈਗੀ ਖਾ ਗਈ। ਜਿਸ ਨਾਲ ਉਸ ਦੀ ਹਾਲਤ ਖ਼ਰਾਬ ਹੋ ਗਈ। ਇਕ ਹਫਤੇ ਦੇ ਇਲਾਜ਼ ਤੋਂ ਬਾਅਦ ਵੀ ਉਸ ਨਜੂ ਬਚਾਇਆ ਨਹੀਂ ਜਾ ਸਕੀਆਂ, ਇਲਾਜ਼ ਦੌਰਾਨ ਉਸ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ।


ਦੱਸਿਆ ਜਾ ਰਿਹਾ ਹੈ ਕਿ 35 ਸਾਲ ਦੀ ਰੇਖਾ ਦੇਵੀ ਮਾਰਵੇ ਰੋਡ ਤੇ ਪਾਸ੍ਕਲ ਬਾਡੀ 'ਚ ਪਤੀ ਤੇ ਦਿਉਰ ਨਾਲ ਰਹਿੰਦੀ ਸੀ। ਉਹ ਘਰ ਵਿੱਚ ਇੱਕਲੀ ਰਹਿੰਦੀ ਸੀ ਉਸ ਦਾ ਪਤੀ ਤੇ ਦਿਉਰ ਦੇ ਕੰਮ ਤੇ ਜਾਣ ਤੋਂ ਬਾਅਦ ਮੈਗੀ ਬਣਾਉਣ ਲੱਗੀ ਤੇ ਗਲਤੀ ਨਾਲ ਉਹ ਹੀ ਟਮਾਟਰ ਉਸ ਨੇ ਮੈਗੀ ਵਿੱਚ ਪਾ ਕੇ ਖਾ ਲਿਆ। ਕੁਝ ਸਮੇ ਬਾਅਦ ਉਸ ਦੀ ਸਿਹਤ ਖਰਾਬ ਹੋਣ ਤੇ ਜਦੋ ਉਸ ਨੂੰ ਨਿੱਜੀ ਹਸਪਤਾਲ ਦਾਖ਼ਿਲ ਕਰਵਾਈ ਤਾਂ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।