ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਸਰੀ ਤੋਂ ਹਾਦਸੇ ਦੌਰਾਨ 22 ਸਾਲ ਦੀ ਕੁੜੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਦੌਰਾਨ ਪੰਜਾਬ ਦੇ ਕੁਰਾਲੀ ਸ਼ਹਿਰ ਦੀ 22 ਸਾਲ ਕੁੜੀ ਅਮਨਜੋਤ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਜਦੋ ਕੁੜੀ ਸੜਕ ਤੇ ਜਾ ਰਹੀ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਨੂੰ ਦੀ ਮੌਕੇ ਤੇ ਦੀ ਮੌਤ ਹੋ ਗਈ।
ਦੱਸ ਦਈਏ ਕੁੜੀ ਕੈਨੇਡਾ ਵਿੱਚ ਇੱਕਲੀ ਰਹਿੰਦੀ ਸੀ ਉਸ ਦੇ ਪਰਿਵਾਰ ਦਾ ਕੋਈ ਮੈਬਰ ਨਹੀਂ ਹੈ। ਮ੍ਰਿਤਕ ਕੁੜੀ ਦੇ ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਗੁਹਾਰ ਕੀਤੀ ਹੈ।
ਵਸਨੀਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਧੀ ਅਮਨਜੋਤ ਦੀ ਦੋਸਤ ਦਾ ਫੋਨ ਆਇਆ ਸੀ ਕਿ ਅਮਰਜੋਤ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਅਮਨਜੋਤ ਨੇ 3 ਸਾਲ ਪਹਿਲਾ ਸਥਾਨਕ ਗੌਰਮਿੰਟ ਸਕੂਲ ਤੋਂ 12 ਵੀ ਪਾਸ ਕੀਤੀ ਸੀ, ਜਿਸ ਤੋਂ ਬਾਅਦ ਉਹ ਪੜਾਈ ਲਈ ਕੈਨੇਡਾ ਚਲੇ ਗਈ ਸੀ। ਉਨ੍ਹਾਂ ਨੇ ਕਿਹਾ ਧੀ ਨੂੰ ਕੈਨੇਡਾ ਭੇਜੇ 3 ਸਾਲ ਹੀ ਹੋਏ ਹਨ। ਪੁਲਿਸ ਵਲੋਂ ਉਨ੍ਹਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿਵਾਈਆਂ ਗਿਆ ਹੈ।