ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾੜਮੇਰ ਨੇੜੇ ਬਹਿੰਦਾ ਪਿੰਡ ਵਿੱਚ ਏਅਰਫੋਰਸ ਦੇ ਮਿਗ - 21 ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋ ਜਹਾਜ਼ ਜ਼ਮੀਨ ਤੇ ਡਿੱਗਿਆ, ਜਹਾਜ਼ ਨੂੰ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਹਾਦਸੇ ਦੌਰਾਨ ਜਹਾਜ਼ ਮਲਬਾ ਅੱਧਾ ਕਿਲੋਮੀਟਰ ਤੱਕ ਫੈਲ ਗਿਆ ਸੀ। ਇਸ ਘਟਨਾ ਵਿੱਚ ਦੋ ਪਾਇਲਟਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮੌਕੇ ਤੇ ਹਾਦਸੇ ਦੀ ਜਾਣਕਾਰੀ ਏਅਰ ਪੋਰਟ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਮਿਗ - 21 ਜਹਾਜ਼ ਵਿੱਚ ਭਰਤੀ ਹਵਾਈ ਸੈਨਾ ਨੇ ਦੱਸਿਆ ਕਿ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ ਹੈ।
ਜਿਕਰਯੋਗ ਹੈ ਕਿ ਟਵਿਨ ਸੀਟਰ ਮਿਗ 21 ਬਾਈਸਨ ਜਹਾਜ਼ ਨੇ ਰਾਜਸਥਾਨ ਦੇ ਉਤਰਲਾਈ ਏਅਰ ਤੋਂ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਸਿਖਾਉਣ ਲਈ ਹੈ। ਉੱਚ ਅਧਿਕਾਰੀਆਂ ਨੇ ਕਿਹਾ ਜਲਦ ਦੀ ਹਾਦਸੇ ਦੇ ਕਾਰਨਾਂ ਦਾ ਪਤਾ ਕੀਤਾ ਜਾਵੇਗਾ।
ਭਾਰਤੀ ਹਵਾਈ ਸੈਨਾ ਨੇ ਆਪਣੇ ਟਵੀਟ 'ਤੇ ਕਿਹਾ ਕਿ: ਭਾਰਤੀ ਹਵਾਈ ਸੈਨਾ ਦਾ 2 ਸੀਟਾਂ ਵਾਲਾ ਮਿਗ 21 ਜਹਾਜ਼ ਰਾਜਸਥਾਨ ਤੋਂ ਉਡਾਣ ਲਈ ਰਵਾਨਾ ਹੋਇਆ ਸੀ ਜੋ ਕਿ ਹਾਦਸਗ੍ਰਸਟ ਹੋ ਗਿਆ ਹੈ। ਇਸ ਹਾਦਸੇ ਵਿੱਚ 2 ਪਾਇਲਟਾਂ ਦੀ ਵੀ ਮੌਕੇ ਤੇ ਮੌਤ ਹੋ ਹੀ ਗਈ ਹੈ। ਇਹ ਘਟਨਾ ਨਾਲ ਉਨ੍ਹਾਂ ਨੂੰ ਦੁੱਖ ਹੀ ਤੇ ਇਸ ਸਮੇ ਵਿੱਚ ਪਰਿਵਾਰ ਦੇ ਨਾਲ ਮਜਬੂਤੀ ਨਾਲ ਖੜੇ ਰਿਹਾ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਜਾਰੀ ਕੀਤੇ ਹਨ ।
ਲੋਕਾਂ ਨੇ ਦੱਸਿਆ ਕਿ ਜਿਵੇ ਹੀ ਜਹਾਜ਼ ਟਕਰਾਇਆ ਉਸ ਸਮੇ ਹੀ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਜਗ੍ਹਾ ਤੇ ਜਹਾਜ਼ ਡਿੱਗਿਆ ਉੱਥੇ ਟੋਆ ਪਾ ਗਿਆ ਸੀ। ਉਨ੍ਹਾਂ ਨੇ ਕਿਹਾ ਅੱਗ ਤੇਜ਼ੀ ਨਾਲ ਫੈਲ ਰਹੀ ਸੀ 'ਤੇ ਪ੍ਰਸ਼ਾਸ਼ਨ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ, ਲੋਕਾਂ ਨੇ ਕਿਹਾ ਕਿ ਮੌਕੇ ਤੋਂ 2 ਲਾਸ਼ਾ ਵੀ ਬਰਾਮਦ ਹੋਇਆ ਹਨ, ਅੱਗ ਤੇ ਕਾਬੂ ਲੈ ਲਿਆ ਗਿਆ ਹੈ। ਇਸ ਘਟਨਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਅਸ਼ੋਕ ਨੇ ਦੁੱਖ ਪ੍ਰਗਟ ਕੀਤਾ ਭਾਈ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।