ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਿਮਲਾ ਵਿਖੇ ਇਕ ਭਿਆਨਕ ਹਾਦਸਾ ਹੋਇਆ ਹੈ ਦੱਸ ਦਈਏ ਕਿ ਹਿਮਾਚਲ ਰੋਡ ਟਰਾਂਸਪੋਰਟ ਦੀ ਬੱਸ ਦਾ ਹਾਦਸਾ ਹੋਇਆ ਹੈ। ਬੱਸ ਜਰਾਈ ਤੋਂ ਦੇਵਗੜ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 13 ਯਾਤਰੀ ਸਵਾਰ ਸੀ ਸਾਰੇ ਸੁਰੱਖਿਅਤ ਦੱਸੇ ਜਾ ਰਹੇ ਹਨ। ਆਪਰੇਟਰ ਨੂੰ ਗੰਭੀਰ ਸੱਟਾ ਲੱਗਿਆ ਹਨ ਮੌਕੇ ਤੇ ਸਾਰੇ ਯਾਤਰੀਆਂ ਨੂੰ ਬੱਸ ਚੋ ਕੱਢ ਕੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕਿਸੇ ਦਾ ਵੀ ਜਾਣੀ ਨੁਕਸਾਨ ਨਹੀਂ ਹੋਇਆ ਹੈ,ਯਾਤਰੀਆਂ ਨੂੰ ਸੱਟਾ ਲੱਗਿਆ ਹਨ। ਇਕ ਨੌਜਵਾਨ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ। ਪੁਲਿਸ ਸੂਚਨਾ ਮਿਲਦੇ ਹੀ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਈ ਗਿਆ । ਕੋਟਖਾਈ ਸਮੇਤ ਕਈ ਇਲਾਕਿਆਂ 'ਚ ਜ਼ੋਰਦਾਰ ਮੀਹ ਪਾ ਰਿਹਾ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ ਭਰੀ ਬਾਰਿਸ਼ ਲਈ ਦਾ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਸ਼ਿਮਲਾ ਨੇੜੇ ਹਿਰੰਗਰ ਵਿਖੇ ਐਚਆਰਟੀਸੀ ਦੀ ਸ਼ਿਮਲਾ ਨਗਰੋਟਾ ਬੱਸ ਦੇ ਖੱਡ ਵਿੱਚ ਡਿਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਦੋ ਕਿ 20 ਹੋਰ ਲੋਕ ਜਖਮੀ ਹੋ ਗਏ ਹਨ।
ਬੱਸ ਦੇ ਹੇਠਾਂ ਦਬੇ ਦੋ ਯਾਤਰੀਆਂ ਨੂੰ ਕੱਢਣ 'ਚ 3 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ ਹੈ ਦੋਵੇ ਯਾਤਰੀ ਘੰਟਿਆਂ ਤਕ ਦਰਦ ਨਾਲ ਕੁਰਲਾਉਂਦੇ ਰਹੇ ਮੌਕੇ ਤੇ ਮਸ਼ੀਨ ਦੇ ਜਰੀਏ ਦੋਨਾਂ ਨੂੰ ਬਾਹਰ ਕੱਢਿਆ ਗਿਆ। ਕਰੇਨ ਦੀ ਮਦਦ ਨਾਲ ਬਚਾਅ ਮੁਹਿੰਮ ਚਲਾ ਕੇ 2 ਵਿਅਕਤੀ ਨੂੰ ਨਿਕਲ ਕੇ ਊਨਾ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।