ਨਿਊਜ਼ ਡੈਸਕ (ਸਿਮਰਨ): ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਤਾਜ਼ਾ ਖਬਰ ਦੱਖਣੀ ਕੋਰੀਆ ਤੋਂ ਸਾਹਮਣੇ ਆਈ ਹੈ ਜਿਥੇ ਕਿ ਬੀਤੇ 24 ਘੰਟਿਆਂ 'ਚ ਇੱਕ ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਮਣੇ ਆ ਚੁੱਕੇ ਨੇ। ਦੱਸ ਦਈਏ ਕਿ ਦੱਖਣੀ ਕੋਰੀਆ 'ਚ ਮੰਗਲਵਾਰ ਅੱਧੀ ਰਾਤ ਨੂੰ ਕੋਰੋਨਾ ਦੇ 1,00,285 ਲੋਕਾਂ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਪਾਈ ਗਈ ਹੈ ਜਿਸ ਨਾਲ ਹੁਣ ਸੂਬੇ ਭਰ 'ਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1,94,46,946 ਹੋ ਗਈ ਹੈ। ਸਿਹਤ ਅਧਿਕਾਰੀਆਂ ਦੇ ਵੱਲੋਂ ਬੁਧਵਾਰ ਨੂੰ ਇਸਦੀ ਜਾਣਕਾਰੀ ਮੀਡਿਆ ਨਾਲ ਸਾਂਝੀ ਕੀਤੀ ਗਈ ਹੈ।
ਇੱਕ ਮੀਡਿਆ ਰਿਪੋਰਟ ਦੇ ਮੁਤਾਬਕ ਪਿਛਲੇ ਹਫ਼ਤੇ ਲਈ ਪੁਸ਼ਟੀ ਕੀਤੇ ਕੇਸਾਂ ਦੀ ਰੋਜ਼ਾਨਾ ਔਸਤ ਗਿਣਤੀ 72,735 ਸੀ। ਨਵੇਂ ਕੇਸਾਂ ਵਿੱਚੋਂ 532 ਵਿਦੇਸ਼ਾਂ ਤੋਂ ਆਯਾਤ ਕੀਤੇ ਗਏ ਸਨ, ਜਿਸ ਨਾਲ ਕੁੱਲ ਮਾਮਲੇ 42,683 ਹੋ ਗਏ ਹਨ। ਸੰਕਰਮਿਤ ਲੋਕਾਂ ਦੀ ਗਿਣਤੀ ਜੋ ਕਿ ਗੰਭੀਰ ਹਾਲਤ ਵਿੱਚ ਸਨ, ਪਿਛਲੇ ਦਿਨ ਦੇ ਮੁਕਾਬਲੇ 9 ਵੱਧ ਕੇ 177 ਹੋ ਗਈ ਹੈ। 25 ਹੋਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 24,932 ਹੋ ਗਈ।
ਫਿਲਹਾਲ ਸੂਬੇ 'ਚ ਸਿਹਤ ਇਭਗ ਦੇ ਵੱਲੋਂ ਨਵੇਂ ਕੋਰੋਨਾ ਕੇਸ ਆਉਣ ਨਾਲ ਲੋਕਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਗਿਆ ਹੈ ਅਤੇ ਪੂਰੀ ਤਰਾਂ ਨਾਲ ਸਾਵਧਾਨੀਆਂ ਵਰਤਣ ਲਈ ਵੀ ਆਦੇਸ਼ ਦਿੱਤੇ ਗਏ ਹਨ।