ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਦਰ ਸਰਕਾਰ ਵਲੋਂ ਬਣਾਈ MSP ਕਮੇਟੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕੀਤਾ ਹੈ। ਦੱਸ ਦਈਏ ਕਿ ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਤੈਅ ਕਰਨ ਨੂੰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਦੇਸ਼ ਵਿੱਚ 31 ਜੁਲਾਈ ਨੂੰ 11 ਤੋਂ 3 ਵਜੇ ਤੱਕ ਟਰੇਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ ।
ਇਸ ਦੌਰਾਨ ਮੋਰਚੇ ਵਲੋਂ ਸੜਕਾਂ ਤੇ ਆਵਾਜਾਈ ਨਹੀਂ ਰੇਕੀ ਜਾਵੇਗੀ। ਕੇਦਰ ਵਲੋਂ ਬਣਾਈ ਗਈ ਕਮੇਟੀ ਖ਼ਿਲਾਫ਼ ਰੋਸ ਧਰਨਾ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ MSP ਕਮੇਟੀ ਕੇਦਰ ਸਰਕਾਰ ਦੀ ਕਠਪੁਤਲੀ ਵਾਂਗ ਕੰਮ ਕਰੇਗੀ, ਇਸ ਲਈ ਉਹ ਇਸ ਦੇ ਖ਼ਿਲਾਫ਼ ਰੇਲਾਂ ਦਾ ਚੁੱਕਾ ਜਾਮ ਕਰਨਗੇ।
ਉਨ੍ਹਾਂਨੇ ਕਿਹਾ ਹੈ ਕਿ ਲਖੀਮਪੁਰ ਖੀਰਿ 'ਚ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਅੰਦੋਲਨ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ CM ਭਗਵੰਤ ਮਾਨ ਦੀ ਸਰਕਾਰ ਵਲੋਂ ਮੂੰਗੀ ਦੀ ਫਸਲ ਤੇ MSP ਨਹੀਂ ਦਿੱਤੀ ਗਈ ਹੈ।
ਸਰਕਾਰ ਵਲੋਂ 4 ਤੋਂ 5 ਹਜ਼ਾਰ ਰੁਪਏ ਦੀ ਕਿਸਾਨਾਂ ਨੂੰ ਭਾਅ ਦਿੱਤਾ ਗਿਆ ਹੈ। ਜਦਕਿ ਭਾਅ 7200 ਰੁਪਏ ਤੈਅ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਖ਼ਿਲਾਫ਼ ਅੰਦੋਲਨ ਦੌਰਾਨ ਸਹੀਦ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਕਿਸੇ ਨੂੰ ਵੀ ਨਿਕਰੀ ਨਹੀਂ ਦਿੱਤੀ ਗਈ ਹੈ।