by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੂਰਮਹਿਲ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਨੂਰਮਹਿਲ ਥਾਣਾ ਖੇਤਰ ਦੇ ਬਾਠ ਪਿੰਡ ਵਿੱਚ ਸੱਪ ਦੇ ਡੰਗਣ ਨਾਲ 5 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਜਿਸ ਨਾਲ ਪਿੰਡ ਤੇ ਪਰਿਵਾਰ 'ਚ ਸੋਗ ਦੀ ਲਹਿਰ ਛਾਅ ਗਈ ਹੈ। ਮ੍ਰਿਤਕ ਬੱਚੀ ਦੀ ਉਮਰ 7 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਹੁਣ ਦੀ ਦੂਜੀ ਧੀ 5 ਸਾਲ ਦੀ ਹੈ। ਪਿਤਾ ਨੇ ਕਿਹਾ ਕਿ ਰਾਤ ਨੂੰ ਅਸੀਂ ਸਾਰੇ ਪਰਿਵਾਰ ਦੇ ਕਮਰੇ ਦੇ ਬਾਹਰ ਵਰਾਂਡੇ 'ਚ ਸੌ ਰਹੇ ਸੀ। ਕੁਝ ਸਮੇਂ ਬਾਅਦ ਮੇਰੀ ਧੀ ਰਿਆ ਜ਼ੋਰ ਜ਼ੋਰ ਨਾਲ ਚੀਕਣ ਲੱਗ ਗਈ।ਇਸ ਦੌਰਾਨ ਹੀ ਸੱਪ ਨੇ ਉਸ ਡੰਗ ਲਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।