ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਲਗਾਤਾਰ ਅਧਿਆਪਕ ਆਪਣੀ ਮੰਗਾ ਨੂੰ ਲੈ ਕੇ ਪ੍ਰਦਸ਼ਨ ਕਰ ਰਹੇ ਹਨ। ਦੱਸ ਦਈਏ ਕਿ ਉਨ੍ਹਾਂ ਵਲੋਂ ਪਹਿਲਾਂ CM ਮਾਨ ਦੇ ਘਰ ਦੇ ਬਾਹਰ ਰੋਸ਼ ਪ੍ਰਦਸ਼ਨ ਕੀਤਾ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜਿਕਰਯੋਗ ਹੈ ਕਿ ਰੈਗੂਲਰ ਕੀਤੇ 8886 ਅਧਿਆਪਕਾਂ ਚੋਂ ਪੱਖਪਾਤੀ ਢੰਗ ਨਾਲ ਸਾਥੀ ਹਰਿਦੰਰ ਪਟਿਆਲਾ ਤੇ ਅਧਿਆਪਕ ਨਵਲਦੀਪ ਸ਼ਰਮੇ ਦੇ ਰੋਕੇ ਗਏ ਰੈਗੂਲਰ ਆਰਡਰ ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਸੈਂਕੜੇ ਅਧਿਆਪਕਾ ਨੇ ਡੀ ਪੀ ਆਈ ਦੇ ਦਫ਼ਤਰ ਦਾ ਘਿਰਾਓ ਕੀਤਾ ਸੀ। ਅਧਿਆਪਕਾ ਦੇ ਗੁੱਸੇ ਨੂੰ ਵੇਖਦਿਆਂ ਪੁਲਿਸ ਪ੍ਰਸਾਸ਼ਨ ਵਲੋਂ ਅਧਿਆਪਕਾਂ ਦੀ ਮੁਲਾਕਾਤ ਡੀ. ਪੀ. ਆਈ ਕੁਲਜੀਤ ਪਾਲ ਸਿੰਘ ਮਾਹੀ ਨਾਲ ਕਰਵਾਈ ਗਈ।
ਇਸ ਦੌਰਾਨ ਅਧਿਆਪਕ ਦੇ ਰੈਗੂਲਰ ਆਰਡਰ ਜਾਰੀ ਹੋਣ ਉਪਰੰਤ ਅਧਿਆਪਕਾ ਵਲੋਂ ਘਿਰਾਓ ਖ਼ਤਮ ਕਰਕੇ ਜੇਤੂ ਰੈਲੀ ਕੀਤੀ ਗਈ। ਅਧਿਆਪਕਾਂ ਦੇ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ 15 ਜੂਨ ਨੂੰ ਅਧਿਆਪਕਾਂ ਨਾਲ ਮੀਟਿੰਗ ਹੋਈ ਸੀ। ਉਸ ਦੌਰਾਨ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਵਾਂ ਅਧਿਆਪਕ ਦੇ ਰੈਗੂਲਰ ਆਰਡਰ 30 ਜੂਨ ਤਕ ਜਾਰੀ ਕਰਨ ਦਾ ਦਾਅਵਾ ਕੀਤਾ ਸੀ ਪਰ ਸਿੱਖਿਆ ਸਿਭਗ ਵਲੋਂ ਇਨ੍ਹਾਂ ਸਮੇ ਨਿਕਲਣ ਤੋਂ ਬਾਅਦ ਵੀ ਅਧਿਆਪਕਾਂ ਲਈ ਆਰਡਰ ਜਾਰੀ ਨਹੀਂ ਕੀਤੇ ਗਏ ਹਨ।
ਇਸ ਨੂੰ ਲੈ ਕੇ ਅੱਜ ਅਧਿਆਪਕਾਂ ਵਲੋਂ ਘਿਰਾਓ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਥੇ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਆਰਡਰਾਂ ਤੋਂ ਵਾਂਝਾ ਰੱਖਿਆ ਗਿਆ ਸੀ। ਉਥੇ ਹੀ ਹਰਿੰਦਰ ਸਿੰਘ ਨੂੰ 6 ਮਹੀਨੇ ਤੋਂ ਤਨਖ਼ਾਹ ਨਹੀਂ ਦੇ ਕੇ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ। ਇਸ ਪ੍ਰਦਸ਼ਨ ਨੂੰ ਦੇਖਦਿਆਂ ਡੀ ਪੀ ਆਈ ਵਲੋਂ ਅਧਿਆਪਕਾਂ ਨੂੰ ਆਰਡਰ ਦੀ ਕਾਪੀ ਵੀ ਜਾਰੀ ਕੀਤੀ ਗਈ ਹੈ।
ਆਰਡਰ ਵਿੱਚ ਨਿਯੁਕਤੀ ਦੀ ਮਿਤੀ ਸਬੰਧੀ ਕੀਤੇ ਪੱਖਪਾਤ ਬਾਰੇ ਇਤਰਾਜ਼ ਪ੍ਰਗਾਉਣ 'ਤੇ ਹੋਰ ਮੰਗਾ ਲਈ ਅਧਿਆਪਕ ਨਾਲ 2 ਅਗਸਤ ਨੂੰ ਮੀਟਿੰਗ ਕੀਤੀ ਜਾਵੇਗੀ ਦੀ ਜੇਕਰ ਨਹੀਂ ਮੰਗਾ ਪੂਰੀਆਂ ਹੋਇਆ ਤਾਂ ਫਰ ਰੋਸ਼ ਪ੍ਰਦਸ਼ਨ ਕੀਤਾ ਜਾਵੇਗਾ।