ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੇਸ਼ ਦੀ ਨਵੀਂ ਬਣੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ। ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ 'ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤਾ ਹਨ।
ਮਨਜਿੰਦਰ ਸਿਰਸਾ ਨੇ ਪੋਸਟ ਤੇ ਲਿਖਿਆ ਹੈ : 'ਮੈਨੂੰ ਨਵੀ ਚੁਣੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨਾਲ ਮੁਲਾਕਤ ਕਰਨ ਦਾ ਸਨਮਾਨ ਮਿਲਿਆ ਹੈ, ਦ੍ਰੋਪਦੀ ਮੁਰਮੂ ਜੀ ਦੀ ਨਿਮਰਤਾ ਬੇਮਿਸਾਲ ਹੈ। ਉਨ੍ਹਾਂ ਦਾ ਉਭਾਰ ਇਕ ਨਵੇਂ ਤੇ ਭਰੋਸੇਮੰਦ ਭਾਰਤ ਦੀ ਭਵਨ ਨੂੰ ਦਰਸਾਉਣਾ ਹੈ। ਅਸੀਂ ਸਭ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਰੂਪ ਵਿੱਚ ਪਾ ਕੇ ਖੁਸ਼ ਹਾਂ।
ਜਿਕਰਯੋਗ ਹੈ ਕਿ ਦ੍ਰੋਪਦੀ ਮੁਰਮੂ 64 ਸਾਲ ਦੀ ਹਨ ਊਨਾ ਨੇ ਵਿਰੋਧੀ ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰ ਕੇ ਇਤਿਹਾਸ ਰੱਚਿਆ ਹੈ। ਦ੍ਰੋਪਦੀ ਮੁਰਮੂ ਨੂੰ 6,76,803 ਵੋਟਾਂ ਮਿਲੀਆਂ ਹਨ ਜਦਕਿ ਯਸ਼ਵੰਤ ਸਿਨਹਾ ਨੂੰ 3,80,177 ਵੋਟਾਂ ਮਿਲਿਆ ਹਨ। ਉਸ ਨਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਪਹਿਲੀ ਆਦਿਵਾਸੀ ਮਹਿਲਾ ਹਨ ਤੇ ਸਭ ਤੋਂ ਛੋਟੀ ਉਮਰ ਦੀ ਵੀ ਹਨ।
ਉਹ ਰਾਸ਼ਟਰਪਤੀ ਨਵ ਵਾਲੀ ਦੂਜੀ ਮਹਿਲਾ ਵੀ ਹਨ। ਦੱਸ ਦਈਏ ਕਿ ਉਹ 25 ਜੁਲਾਈ ਨੂੰ 15ਵੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੇਗੀ। ਦ੍ਰੋਪਦੀ ਮੁਰਮੂ ਨੂੰ ਭਾਰਤ ਦੇ ਚੀਫ ਜਸਟਿਸ ਦੁਆਰਾ ਸਹੁੰ ਚੁਕਾਈ ਜਾਵੇਗੀ। ਜਿਸ ਤੋਂ ਬਾਅਦ ਉਹ ਆਪਣੀ ਰਾਸ਼ਟਰਪਤੀ ਵਾਲੀ ਸੀਟ ਤੇ ਬੈਠ ਗਏ।