by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਇਕ ਦੁਖਦ ਖਬਰ ਸਾਮਣੇ ਆ ਰਹੀ ਹੈ। ਜਿਥੇ ਪਿੰਡ ਬਾਦਰਕੇ ਦੇ ਚਮਕੌਰ ਸਿੰਘ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚਮਕੌਰ ਸਿੰਘ ਜੋ ਕਿ ਫੋਜ਼ ਵਿੱਚ ਹੈ, ਜੋ ਕਿ ਜੰਮੂ ਤੈਨਾਤ ਸੀ ਜਿਸ ਦਾ ਅੱਜ ਦੇਹਾਂਤ ਹੋ ਗਿਆ। ਪਰਿਵਾਰ ਮੈਬਰਾਂ ਨੇ ਦੱਸਿਆ ਕਿ ਫੋਜ਼ ਦੇ ਉੱਚ ਅਧਿਕਾਰੀ ਦਾ ਫੋਨ ਆਇਆ ਸੀ ਕਿ ਚਮਕੌਰ ਸੀ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਘਰ ਤੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ।
ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ 4 ਸਾਲ ਪਹਿਲਾ ਚਮਕੌਰ ਸਿੰਘ ਘੇ ਦੇ ਹਾਲਤ ਸੁਧਰਨ ਲਈ ਫੋਜ਼ ਵਿੱਚ ਭਰਤੀ ਹੋਇਆ ਸੀ। ਜਿਸ ਦਾ ਲਵਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਮਾਪਿਆਂ ਦਾ ਇੱਕਲਾ ਪੁੱਤ ਸੀ, ਇਕ ਭੈਣ, ਮਾਤਾ- ਪਿਤਾ ਤੇ ਪਤਨੀ ਰਹਿ ਗਏ ਹਨ। ਫੋਜ਼ੀ ਅਧਿਕਾਰੀਆਂ ਨੇ ਮੌਤ ਦਾ ਕਾਰਨ ਸਪਸ਼ਟ ਨਹੀਂ ਕੀਤਾ ਹੈ।