by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ 'ਚ ਤੇਜ਼ ਰਫਤਾਰ ਡੰਪਰ ਟਰੱਕ ਨੇ ਕਾਂਵੜੀਆ ਨੂੰ ਕੁਚਲ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਤੋਂ 5 ਦੀ ਮੌਕੇ ਤੇ ਮੌਤ ਹੋ ਗਈ ਤੇ ਇਕ ਨੇ ਹਸਪਤਾਲ 'ਚ ਇਲਾਜ਼ ਦੌਰਾਨ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਸ਼ਰਧਾਲੂ ਹਰਿਦੁਆਰ ਤੋਂ ਗਵਾਲੀਅਰ ਵਾਲ ਜਾ ਰਹੇ ਸੀ।
ਜਿਸ ਦੌਰਾਨ ਤੇਜ਼ ਰਫਤਾਰ ਡੰਪਰ ਨੇ ਊਨਾ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਮ੍ਰਿਤਕਾ ਦੀ ਪਛਾਣ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਇਸ ਹਾਦਸੇ ਦੀ ਲਪੇਟ 'ਚ 7 ਲੋਕ ਆਏ ਸੀ। ਜਿਨ੍ਹਾਂ 'ਚੋ 6 ਦੀ ਮੌਤ ਹੋ ਗਈ ਤੇ ਬਾਕੀ ਹਸਪਤਾਲ ਵਿੱਚ ਦਾਖਿਲ ਹਨ। ਜਿਨਾ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵਲੋਂ ਹਾਦਸੇ ਦੇ ਕਰਨਾ ਦਾ ਪਤਾ ਕੀਤਾ ਜਾ ਰਿਹਾ ਹੈ।