by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਇਕ ਨਵਾਂ ਮੋੜ ਆਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀ ਦੀ ਫੋਨ ਤੇ ਹੋਈ ਗੱਲ ਦੀ ਆਡੀਓ ਸਾਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਆਡੀਓ 'ਚ ਇਕ ਵਿਅਕਤੀ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਣਕਾਰੀ ਗੈਂਗਸਟਰ ਲਾਰੈਂਸ ਨੂੰ ਦਿੱਤੀ ਜਾ ਰਹੀ ਸੀ ਜੋ ਕਿ ਲਾਰੈਂਸ ਨੂੰ ਮਿਸ਼ਨ ਪੂਰਾ ਹੋਣ ਦੀ ਗੱਲ ਵੀ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਆਡੀਓ 'ਚ ਉਸ ਦਾ ਕੋਈ ਕਰੀਬੀ ਸਾਥੀ ਹੈ।