by jaskamal
ਨਿਊਜ਼ ਡੈਸਕ : ਹਰਿਆਣਾ ਵਿਖੇ ਇਕ ਸੜਕ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ। ਦਰਅਸਲ ਟ੍ਰੈਕਟਰ ਤੇ ਪਿਕਅੱਪ ਗੱਡ ਦੀ ਭਿਆਨਕ ਟੱਕਰ ਹੋ ਗਈ ਤੇ 6 ਲੋਕਾਂ ਦੀ ਜਾਨ ਗਈ। ਹਾਦਸੇ ਵਿਚ 5 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਵਿਖੇ ਫਲਾਈਓਵਰ 'ਤੇ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ 'ਚ 3 ਔਰਤਾਂ ਸਤਬੀਰੀ, ਪੂਜਾ ਤੇ ਦੁਲਾਰੀ ਦੀ ਮੌਕੇ ਤੇ ਮੌਤ ਹੋ ਗਈ ।
ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕੇ ਪਿਕਅੱਪ ਗੱਡੀ ਦੇ ਡਰਾਈਵਰ ਨੂੰ ਨੀਂਦ ਆਉਣ ਨਾਲ ਇਹ ਹਾਦਸਾ ਵਾਪਰਿਆ ਹੈ। ਪਿਕਅੱਪ ਦੀ ਪਿਛਲੀ ਸੀਟ 'ਤੇ ਬੈਠੇ ਅੰਕਿਤ, ਸੂਰਤ ਤੇ ਸ਼ਿਆਮਾ ਜਖਮੀ ਹੋਏ ਹਨ। ਪੁਲਿਸ ਵਲੋਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ।