by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 'ਆਪ' ਦੇ ਰਾਜ ਸਭਾ ਮੈਬਰ ਰਾਘਵ ਚੱਢਾ ਨੇ ਕੇਦਰ ਸਰਕਾਰ ਵਲੋਂ MSP ਕਮੇਟੀ 'ਚੋ ਪੰਜਾਬ ਨੂੰ ਬਾਹਰ ਰੱਖਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਜਾਣ ਬੁੱਝ ਕੇ MSP ਕਮੇਟੀ 'ਚੋ ਬਾਹਰ ਨਿਕਲਿਆ ਗਿਆ ਹੈ । ਕੇਦਰ ਸਰਕਾਰ ਨੇ ਸਾਡੇ ਲੋਕਾਂ ਦਾ ਅਪਮਾਨ ਕੀਤਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਸਰਕਾਰ ਨੇ MSP ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਿਹਾ ਸੀ ਪਰ ਲੋਕਾਂ ਨਾਲ ਸਰਕਾਰ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਅੰਨਦਾਤਾ ਹੋ ਦੇ ਨਾਤੇ ਪੰਜਾਬ ਨੂੰ ਸਰਕਾਰੀ ਨੁਮਾਇੰਦਗੀ ਦੀ ਇਜਾਜਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 26 ਮੈਬਰੀ ਕਮੇਟੀ 'ਚ ਪੰਜਾਬ ਨੂੰ ਥਾਂ ਨਹੀਂ ਦਿੱਤੀ ਗਿਆ ਹੈ।