by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸੀ ਦੀ ਸੜਕਾਂ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ , ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਤੇ ਤੇਜ਼ ਰਫ਼ਤਾਰ 'ਚ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਭਾਰੀ ਜ਼ੁਰਮਾਨਾ ਭਰਨਾ ਪਾ ਸਕਦਾ ਹੈ। ਟਰਾਂਸਪੋਰਟ ਵਿਭਾਗ ਵਲੋਂ ਨੋਟੀਫਿਕੇਸ਼ਨ ਅਨੁਸਾਰ ਮੋਬਾਈਲ ਹੋਣ ਦੋ ਵਰਤੋਂ ਕਰਨ ਤੇ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਪਹਿਲੀ ਵਾਰ 5 ਹਾਜ਼ਰ ਦਾ ਜ਼ੁਰਮਾਨਾ ਪਵੇਗਾ ਅਤੇ 3 ਮਹੀਨਿਆਂ ਲਈ ਲਾਈਸੰਸ ਮੁਅੱਤਲ ਹੋਣ ਦੀ ਸਜ਼ਾ ਹੋਵੇਗੀ।
ਇਸ ਨਾਲ ਦੂਜੀ ਵਾਰ ਹੋਣ ਤੇ 10 ਹਜ਼ਾਰ ਦਾ ਜ਼ੁਰਮਾਨਾ ਪਵੇਗਾ। ਟ੍ਰੈਫ਼ਿਕ ਲਾਈਟਾਂ ਦੀ ਉਲੰਘਣਾ ਕਰਨ ਵਾਲੇ ਨੂੰ 1000 ਰੁਪਏ ਜ਼ੁਰਮਾਨਾ ਪਵੇਗਾ। ਦੂਜੀ ਵਾਰ 2ooo ਰੁਪਏ ਜ਼ੁਰਮਾਨਾ ਤੇ 3 ਮਹੀਨੇ ਲਈ ਲਾਈਸੰਸ ਮੁਅੱਤਲ ਕੀਤਾ ਜਾਵੇਗਾ । ਗੱਡੀਆਂ 'ਚ ਵੱਧ ਭਾਰ ਹੋਣ ਤੇ 20 ਹਜ਼ਾਰ ਜ਼ੁਰਮਾਨਾ ਹੋਵੇਗਾ।