by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਸ਼ਲ ਮੀਡਿਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਇਕ ਛੋਟੀ ਬੱਚੀ ਫ਼ੌਜੀ ਦੇ ਪੈਰੀ ਹੱਥ ਲੱਗਾ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਲਿਖਿਆ: 'ਨੌਜਵਾਨਾਂ ਨੂੰ ਇਦਾਂ ਹੀ ਉਨ੍ਹਾਂ ਦੇ ਪਰਿਵਾਰ ਵਲੋਂ ਸੰਸਕਾਰ ਦੇਣੇ ਚਾਹੀਦੇ ਹਨ' ਤੁਸੀ ਵੀਡੀਓ 'ਚ ਦੇਖ ਸਕਦੇ ਹੋ ਕਿ 4 ਫ਼ੌਜੀ ਸਟੇਸ਼ਨ ਤੇ ਖੜੇ ਹਨ, ਉਦੋਂ ਹੀ ਇਕ ਬੱਚੀ ਦੌੜ ਕੇ ਉਨ੍ਹਾਂ ਕੋਲ ਜਾਂਦੀ ਹੈ ਤੇ ਇਕ ਫ਼ੌਜੀ ਦੇ ਪੈਰੀ ਹੱਥ ਲਗਾਉਂਦੀ ਹੈ। ਇਸ ਤੋਂ ਬਾਅਦ ਫ਼ੌਜੀ ਸਭ ਦੇਖ ਕੇ ਭਾਵੁਕ ਹੋ ਜਾਂਦੇ ਹਨ ਤੇ ਬੱਚੀ ਦੇ ਸਿਰ ਤੇ ਹੱਥ ਰੱਖਦੇ ਹਨ। ਕਈ ਯੂਜ਼ਰਸ ਨੇ ਕਿਹਾ ਕਿ ਸ਼ੁਰੂ ਤੋਂ ਹੀ ਬੱਚਿਆਂ ਨੂੰ ਇਦਾਂ ਦੇ ਸੰਸਕਾਰ ਦੇਣੇ ਚਾਹੀਦੇ ਹਨ।