by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਲ ਤੋਂ ਪੈਰੋਲ ਤੇ ਆਏ ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਨੇ ਫਰਜ਼ੀ ਕਹਿਣ ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈ ਪਤਲਾ ਕਿ ਹੋ ਗਿਆ ਲੋਕਾਂ ਨੇ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਚੰਡੀਗੜ੍ਹ, ਪੰਚਕੁਲਾ 'ਚ ਕਈ ਸ਼ਧਾਲੂਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਲ 'ਚੋ ਪੈਰੋਲ ਤੇ ਆਈ ਰਾਮ ਰਹੀਮ ਨਕਲੀ ਹਨ। ਅਸਲੀ ਦਾ ਕਿਡਨੈਪ ਕਰ ਲਿਆ ਗਿਆ ਹੈ। ਰਾਮ ਰਹੀਮ ਉਸ ਸਮੇ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ 'ਚ ਸੀ।
ਰਾਮ ਰਹੀਮ ਨੇ ਕਿਹਾ ਹੈ ਕਿ ਮੈ ਭਾਰਤ ਦੇਸ਼ 'ਚ ਰਹਿੰਦਾ ਹੈ ਤੇ ਕਾਨੂੰਨ ਨੂੰ ਮੰਨਦਾ ਹੈ। ਸ਼ਧਾਲੂਆਂ ਨੂੰ ਪਤਾ ਹੈ ਮੈ ਅਸਲੀ ਹੈ ਜਾਂ ਨਕਲੀ ਰਾਮ ਰਹਿਮ ਨੇ ਕਿਹਾ ਕਿ ਜਦੋ ਕੋਰਟ ਨੇ ਦੱਸ ਦਿੱਤਾ ਇਸ ਬਾਰੇ ਸਭ ਕੁਝ ਤਾਂ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ।