by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡਰੱਗਸ ਮਾਮਲੇ 'ਚ ਪਟਿਆਲਾ ਜੇਲ ਵਿੱਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੱਡਾ ਝੱਟਕਾ ਲਗਾ ਹੈ। ਦੂਸਰੇ ਜੱਜ ਨੇ ਇਸ ਸੁਣਵਾਈ ਤੋਂ ਇਨਕਾਰ ਕੇ ਦਿੱਤਾ ਹੈ। ਜਸਿਟਸ ਅਨੂਪ ਚਿਤਕਾਰਾ ਤੇ ਜਸਿਟਸ ਐਮ ਐਸ ਰਾਮਚੰਦ ਨੂੰ ਇਹ ਕੇਸ ਭੇਜਿਆ ਗਿਆ ਸੀ।
ਜਿਕਰਯੋਗ ਹੈ ਕਿ ਬਿਕਰਮ ਮਜੀਠੀਆ ਦੇ ਖ਼ਿਲਾਫ਼ ਪਿਛਲੀ ਸਰਕਾਰ ਦੇ ਸਮੇ ਮਾਮਲਾ ਦਰਜ ਹੋਇਆ ਸੀ। ਸੁਪਰੀਮ ਕੋਰਟ ਨੇ ਚੋਣਾਂ ਤਕ ਬਿਕਰਮ ਮਜੀਠੀਆ ਨੂੰ ਰਾਹਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ 24 ਫਰਵਰੀ ਨੂੰ ਆਤਮ ਸਮਰਪਣ ਕਰ ਦਿੱਤਾ।
ਡਰੱਗਸ ਮਾਮਲੇ 'ਚ ਬਿਕਰਮ ਮਜੀਠੀਆ ਤੇ ਗੰਭੀਰ ਦੋਸ਼ ਲਗਾਏ ਗਏ ਸੀ ਕਿਹਾ ਗਿਆ ਸੀ ਕਿ ਕੈਨੇਡਾ ਰਹਿਣ ਵਾਲੇ ਡਰੱਗਸ ਤਸਕਰ ਸਤਪ੍ਰੀਤ ਮਜੀਠੀਆ ਨਾਲ ਅੰਮ੍ਰਤਿਸਰ ਸਰਕਾਰੀ ਕੋਠੀ 'ਚ ਰਹਿੰਦੇ ਸੀ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਨੇ ਆਪਣੀ ਗੱਡੀ ਤੇ ਗੰਨਮੈਨ ਉਸ ਨੂੰ ਦੇ ਦਿੱਤੇ ਸੀ। ਉਸ 'ਤੇ ਨਸ਼ਾ ਤਸਕਰਾਂ ਵਿਚਾਲੇ ਸਮਝੌਤਾ ਕਰਨ ਦਾ ਵੀ ਦੋਸ਼ ਹੈ।