by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਿੱਛਲੇ 5 ਸਾਲ ਦੌਰਾਨ 20 ਤੋਂ 24 ਸਾਲ ਦੇ ਬੇਰੁਜ਼ਗਾਰੀ ਨੌਜਵਾਨਾਂ ਦੀ ਦਰ ਦੁਗਣੀ ਹੋਣ ਨੂੰ ਲੈ ਕੇ PM ਮੋਦੀ ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨਮੰਤਰੀ ਦੇ ਝੂਠ ਲਈ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਤੇ ਧੋਖੇ ਵਰਗੇ ਸ਼ਬਦ ਇਸਤੇਮਾਲ ਕਰਦੇ ਹਨ।
ਉਨ੍ਹਾਂ ਨੇ 'ਸੈਂਟਰ ਫਾਰ ਮਾਨੀਟਰਿੰਗ ਆਫ ਇੰਡੀਅਨ ਇਕਾਨਮੀ' ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏਇਕ ਗ੍ਰਾਫ ਸਾਂਝਾ ਕਰਦੇ ਕਿਹਾ ਕਿ 'ਗੁੰਮਰਾਹ' 'ਵਿਸ਼ਵਾਸ਼ਘਾਤ' 'ਧੋਖਾ'। ਊਨਾ ਨੇ ਕਿਹਾ ਪ੍ਰਧਾਨਮੰਤਰੀ ਜੀ ਭਾਰਤ ਦੇ ਬੇਰੁਜ਼ਗਾਰ ਨੌਜਵਾਨ ਤੁਹਾਡੇ ਝੂਠ ਲਈ 'ਗੈਰ ਸੰਸਦੀ' ਸ਼ਬਦ ਹੈ ਇਸਤੇਮਾਲ ਕਰ ਸਕਦੇ ਹਨ।