by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਹੈ। ਟਵਿੱਟਰ ਦੇ ਡਾਊਨ ਹੋਣ ਤੋਂ ਬਾਅਦ ਹਜ਼ਾਰਾਂ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਭਾਰਤ 'ਚ ਕਈ ਯੂਜ਼ਰਸ ਨੇ ਇਸ ਨੂੰ ਲੈ ਕੇ ਸ਼ਿਕਾਇਤ ਵੀ ਕੀਤੀ ਹੈ। ਭਾਰਤ ਤੋਂ ਇਲਾਵਾ ਦਿੱਲੀ, ਹੈਦਰਾਬਾਦ ਸਹਿਤ ਹੋਰ ਵੀ ਸ਼ਹਿਰਾ 'ਚ ਲੋਕ ਟਵਿੱਟਰ ਐਕਸੈਸ ਨਹੀਂ ਕਰ ਪਾ ਰਹੇ ਹੈ।
ਟਵਿੱਟਰ ਯੂਜ਼ਰਸ ਨੇ ਸ਼ਿਕਾਇਤ 'ਚ ਦੱਸਿਆ ਕਿ ਜਦੋ ਟਵਿੱਟਰ ਨੂੰ ਐਕਸੈਸ ਕਰ ਰਹੇ ਹੈ ਤਾਂ ਬਾਰ- ਬਾਰ ਪੇਜ 'ਚ ਕੁਝ ਗ਼ਲਤ ਹੋ ਰਿਹਾ ਹੈ। ਦੋਬਾਰਾ ਲੋਡਿੰਗ ਕਰਨ ਤੇ ਨਹੀਂ ਹੋ ਰਿਹਾ ਹੈ। ਫ਼ਿਲਹਾਲ ਕੰਪਨੀ ਨੇ ਕੋਈ ਬਿਆਨ ਜ਼ਾਰੀ ਨਹੀਂ ਕੀਤਾ ਹੈ। ਦੱਸ ਦਈਏ ਕਿ ਟਵਿੱਟਰ ਅਕਾਊਂਟ ਦੀ ਸਮੱਸਿਆ ਭਾਰਤ ਹੀ ਨਹੀਂ ਹੋਰ ਵੀ ਦੇਸ਼ਾ 'ਚ ਹੋ ਰਹੀ ਹੈ।