ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਕਸਰ ਸੁਣਨ 'ਚ ਆਉਂਦਾ ਹੈ ਕਿ ਇੱਕ ਮਾਂ ਆਪਣੇ ਬੱਚਿਆਂ ਲਈ ਪੂਰੀ ਦੁਨੀਆ ਨਾਲ ਲੜ ਸਕਦੀ ਹੈ। ਪਰ ਲੋੜ ਲਈ ਬੱਚੇ ਦਾ ਸੌਦਾ ਕਰਦਾ ਹੈ, ਤਾਂ ਤੁਸੀਂ ਉਸ ਮਾਂ ਨੂੰ ਕੀ ਕਹੋਗੇ? ਦਰਅਸਲ, ਰੂਸ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਆਪਣੇ ਨੱਕ ਦੇ ਅਪਰੇਸ਼ਨ ਲਈ 5 ਦਿਨਾਂ ਦੇ ਬੱਚੇ ਨੂੰ ਵੇਚ ਦਿੱਤਾ। ਔਰਤ ਨੇ 3000 ਪੌਂਡ 'ਚ ਬੱਚੇ ਦਾ ਸੌਦਾ ਕੀਤਾ, ਫਿਲਹਾਲ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਬੱਚੇ ਨਾਲ ਡੀਲ ਕਰਨ ਵਾਲੀ ਔਰਤ ਨੇ ਆਪਣੇ ਦੋਸਤ ਨੂੰ ਕਿਹਾ ਸੀ ਕਿ ਉਹ ਇਸ ਨੂੰ ਰੱਖਣਾ ਨਹੀਂ ਚਾਹੁੰਦੀ।
ਜਾਣਕਾਰੀ ਅਨੁਸਾਰ ਕਾਸਪਿਯਸਕ 'ਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ, ਤੇ ਇਹਨਾਂ ਦਿਨਾਂ ਵਿੱਚ ਬੱਚੇ ਦੇ ਖਰੀਦਦਾਰ ਵਜੋਂ ਇੱਕ ਜੋੜੇ ਨਾਲ ਗੱਲ ਵੀ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਂ ਨੇ 20,000 ਰੂਬਲ ਤੇ 10% ਡਾਊਨ ਪੇਮੈਂਟ ਦਾ ਸੌਦਾ ਕੀਤਾ ਜਿਸ ਦਿਨ ਉਸਦਾ ਬੇਟਾ ਹਸਪਤਾਲ ਛੱਡ ਗਿਆ ਸੀ।
ਹਫ਼ਤੇ ਬਾਅਦ ਜਦੋਂ ਬੱਚਾ ਬੀਮਾਰ ਹੋ ਗਿਆ ਤਾਂ ਜੋੜਾ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਜੋੜੇ ਤੋਂ ਬੱਚੇ ਦਾ ਜਨਮ ਸਰਟੀਫਿਕੇਟ ਮੰਗਿਆ। ਜੋੜੇ ਨੇ ਬੱਚੇ ਦੀ ਜੈਵਿਕ ਮਾਂ ਨਾਲ ਸੰਪਰਕ ਕੀਤਾ, ਜਨਮ ਸਰਟੀਫਿਕੇਟ ਦੇਣ ਦੇ ਬਦਲੇ, ਔਰਤ ਨੇ 100000 ਰੂਬਲ ਲਏ। ਔਰਤ ਨੇ ਕਿਹਾ ਕਿ ਉਸ ਨੂੰ ਕਾਸਮੈਟਿਕ ਸਰਜਰੀ ਲਈ ਪੈਸਿਆਂ ਦੀ ਲੋੜ ਹੈ, ਜਿਸ ਤੋਂ ਬਾਅਦ ਜੋੜੇ ਨੇਪੁਲਿਸ ਨੂੰ ਸੂਚਨਾ ਦਿੱਤੀ।