ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ 'ਚ ਚੌਕੀ ਸ਼ਿਵਾਲਾ ਅਧੀਨ ਆਉਂਦੇ ਇਲਾਕੇ 'ਚ ਦੋ ਛੋਟੀਆਂ ਬੱਚੀਆਂ ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਇਕ ਦੀ ਉਮਰ 8 ਸਾਲ ਹੈ ਤੇ ਦੂਜੀ ਦੀ ਉਮਰ ਮਹਿਜ਼ ਡੇਢ ਸਾਲ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕੋਲੋਂ ਰਿਸ਼ਤੇਦਾਰ ਜਬਰੀ ਭੀਖ ਮੰਗਵਾਉਂਦਾ ਸੀ ਤੇ ਗ਼ਲਤ ਹਰਕਤਾਂ ਵੀ ਕਰਦਾ ਸੀ।
ਸਮਾਜਸੇਵੀ ਵਰੁਣ ਸਰੀਨ ਦਾ ਇਸ ਬਾਰੇ ਵਰੁਣ ਸਰੀਨ ਨੇ ਦੱਸਿਆ ਕਿ ਜਦੋਂ ਉਹ ਸ਼ਿਵਾਲਾ ਰੋਡ ਤੋਂ ਗੁਜ਼ਰ ਰਹੇ ਸਨ ਤਾਂ ਦੇਖਿਆ ਕਿ 8 ਸਾਲਾ ਬੱਚੀ ਜ਼ੋਰ ਜ਼ੋਰ ਨਾਲ ਰੋ ਰਹੀ ਹੈ ਤੇ ਉਸ ਦੇ ਆਲੇ ਦੁਆਲੇ ਕੁਝ ਲੋਕ ਤਾਂ ਖੜ੍ਹੇ ਹੈ ਉਹਨਾਂ ਨੇ ਪੂਰਾ ਮਾਮਲਾ ਜਾਨਣਾ ਚਾਹਿਆ ਤਾਂ ਪਤਾ ਲੱਗਾ ਕਿ ਇਨ੍ਹਾਂ ਦੋਵੇਂ ਬੱਚੀਆਂ ਕੋਲੋਂ ਇਨ੍ਹਾਂ ਦਾ ਕੋਈ ਰਿਸ਼ਤੇਦਾਰ ਜਬਰੀ ਭੀਖ ਮੰਗਵਾਉਂਦਾ ਹੈ ਤੇ ਸਰੀਰਿਕ ਗ਼ਲਤ ਹਰਕਤਾਂ ਵੀ ਕਰਦਾ ਹੈ।
ਇਨ੍ਹਾਂ ਬੱਚਿਆਂ ਦੀ ਮਾਤਾ ਕੁਝ ਸਮਾਂ ਪਹਿਲਾਂ ਹੀ ਮਰ ਚੁੱਕੀ ਹੈ। ਇਨ੍ਹਾਂ ਬੱਚਿਆਂ ਦੇ ਦੋ ਛੋਟੇ ਭਰਾਵਾਂ ਨੂੰ ਵੀ ਇਨ੍ਹਾਂ ਦੇ ਰਿਸ਼ਤੇਦਾਰ ਵੱਲੋਂ ਵੇਚ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕੜਕਣ ਤੋਂ ਇਨਕਾਰ ਕਰ ਦਿੱਤਾ ਹੈ।