by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਕੇਂਦਰੀ ਜੇਲ 'ਚ ਬੰਦ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ 'ਚੋਂ ਇਕ ਸਤਬੀਰ ਸਿੰਘ 'ਤੇ ਹਮਲਾ ਹੋਇਆ ਹੈ। ਜੇਲ੍ਹ ਦੇ ਹੋਰ ਕੈਦੀਆਂ ਨੇ ਹਮਲਾ ਕੀਤਾ। ਜੇਲ੍ਹ ਹਸਪਤਾਲ 'ਚ ਇਲਾਜ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੂੰ ਸਤਬੀਰ ਨੂੰ ਹੋਰ ਕੈਦੀਆਂ ਤੋਂ ਅਲੱਗ ਰੱਖਣ ਲਈ ਕਿਹਾ ਸੀ।
ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਸਤਨਾਮ ਸਿੰਘ ਭੱਟੀ ਨੇ ਦੱਸਿਆ ਕਿ ਸਤਬੀਰ ਸਿੰਘ ਸਿੱਧੂ ਮੂਸੇਵਾਲਾ ਕੇਸ ਦੇ ਇੱਕ ਹੋਰ ਮੁਲਜ਼ਮ ਬਲਦੇਵ ਚੌਧਰੀ ਦੇ ਨਾਲ ਉੱਚ ਸੁਰੱਖਿਆ ਸੈੱਲ 'ਚ ਬੰਦ ਸੀ। ਉਹ ਕੋਠੀ ਦੇ ਨੇੜੇ ਸੀ ਜਦੋਂ ਕੁਝ ਅਣਪਛਾਤੇ ਕੈਦੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਤਬੀਰ ਦੇ ਸਿਰ ਤੇ ਲੱਤ 'ਤੇ ਸੱਟ ਲੱਗੀ ਹੈ।