by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੇ 4 ਇੰਜਨੀਅਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਢੱਕੋਂ 'ਚ ਮੀਂਹ ਪੈਂਦੇ 'ਚ ਹੀ ਸੜਕ ਬਣਾਈ ਜਾ ਰਹੀ ਸੀ। ਜਿਸ ਦਾ ਪਿੰਡ ਵਾਸੀ ਨੇ ਵਿਰੋਧ ਕੀਤਾ । ਵੀਡੀਓ ਵਾਇਰਲ ਹੋਣ ਉਤੇ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ।‘ਆਪ’ ਵਰਕਰ ਗੁਰਵਿੰਦਰ ਸਿੰਘ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਮੀਂਹ 'ਚ ਸੜਕ ਨਾ ਬਣਾਉਣ ਲਈ ਕਿਹਾ। ਇਸ ਦੇ ਬਾਵਜੂਦ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਜਾਰੀ ਰੱਖਿਆ।