ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਦਲੀ ਦੇ ਵਿਧਾਇਕ ਕੁਲਦੀਪ ਵਤਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਪਟੌਦੀ 'ਚ 5 ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਕਾਂਗਰਸੀ ਵਿਧਾਇਕ ਨੂੰ ਉਨ੍ਹਾਂ ਦੇ ਘਰ ਜਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਿਸ ਨੇ ਵਿਧਾਇਕ ਦੀ ਕੋਠੀ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਇਕ ਕੁਲਦੀਪ ਵਤਸ ਨੇ ਦੱਸਿਆ ਕਿ ਉਹ ਆਪਣੇ ਹਲਕੇ 'ਚ ਜਨ ਸੰਪਰਕ ਮੁਹਿੰਮ ਚਲਾ ਰਹੇ ਸਨ। ਕੁਝ ਬਦਮਾਸ਼ਾਂ ਨੇ ਉਸ ਦੇ ਘਰ ਦਾ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੋਲ੍ਹਣ ਵਾਲੇ ਰਸੋਈਏ ਨੂੰ ਬਦਮਾਸ਼ਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੀ ਕੁੱਟਮਾਰ ਕੀਤੀ। ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਬਦਮਾਸ਼ਾਂ ਨੇ ਨੌਕਰ ਨੂੰ ਪਿਸਤੌਲ ਦਿਖਾਉਂਦੇ ਹੋਏ ਕਿਹਾ ਕਿ ਵਿਧਾਇਕ ਇਨ੍ਹੀਂ ਦਿਨੀਂ ਜ਼ਿਆਦਾ ਬੋਲਦਾ ਹੈ। ਉਸ ਨੂੰ ਕਹੋ ਕਿ ਬਦਮਾਸ਼ਾਂ ਬਾਰੇ ਜ਼ਿਆਦਾ ਨਾ ਬੋਲੇ। ਸਿੱਧੂ ਮੂਸੇਵਾਲਾ ਨੂੰ ਨਾ ਛੱਡਿਆ ਤਾਂ ਉਹ ਕੀ ਚੀਜ਼ ਹੈ? ਧਮਕੀਆਂ ਦਿੰਦੇ ਹੋਏ ਬਦਮਾਸ਼ ਫਰਾਰ ਹੋ ਗਏ।