by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਵਿਖੇ 30 ਸਾਲਾ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ । ਨਸ਼ਿਆਂ ਕਾਰਨ ਮ੍ਰਿਤਕ ਦੀ ਪਤਨੀ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਮ੍ਰਿਤਕ ਦੇ 2 ਬੱਚੇ ਹਨ। ਮ੍ਰਿਤਕ ਦੀ ਮਾਂ ਨੇ ਰੋਂਦਿਆਂ ਦੱਸਿਆ ਕਿ ਉਸ ਦਾ ਲੜਕਾ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਟੀਕੇ ਵੀ ਲਾਉਂਦਾ ਸੀ, ਜਿਸ ਕਰਕੇ ਉਸ ਦਾ ਦਿਮਾਗ ਸੁੰਨ ਹੋ ਗਿਆ ਤੇ ਲੱਤਾਂ ਵੀ ਖੜ੍ਹ ਗਈਆਂ। ਉਸ ਨੇ ਦੱਸਿਆ 4 ਸਾਲ ਪਹਿਲਾਂ ਵੀ ਉਸ ਦਾ ਇਕ ਪੁੱਤ ਨਸ਼ੇ ਕਾਰਨ ਮਰ ਚੁੱਕਾ ਹੈ।