by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦੇਸ਼ ਭਰ 'ਚ 48 ਥਾਵਾਂ 'ਤੇ ਤਲਾਸ਼ੀ ਲੈਣ ਤੋਂ ਬਾਅਦ ਵੀਵੋ ਇੰਡੀਆ ਦੇ 66 ਕਰੋੜ ਰੁਪਏ ਦੇ ਫਿਕਸਡ ਡਿਪਾਜ਼ਿਟ ਸਮੇਤ 465 ਕਰੋੜ ਰੁਪਏ ਦੀਆਂ ਵੱਖ-ਵੱਖ ਸੰਸਥਾਵਾਂ ਦੇ 119 ਬੈਂਕ ਖਾਤੇ ਜ਼ਬਤ ਕੀਤੇ ਹਨ। ਈਡੀ ਦੇ ਅਨੁਸਾਰ, ਵੀਵੋ ਇੰਡੀਆ ਨੇ ਚੀਨ ਨੂੰ 62,476 ਕਰੋੜ ਰੁਪਏ ਬਾਹਰ ਭੇਜੇ ਹਨ। ਅਜਿਹਾ ਭਾਰਤ ਵਿੱਚ ਟੈਕਸ ਦੇ ਭੁਗਤਾਨ ਤੋਂ ਬਚਣ ਲਈ ਕੀਤਾ ਗਿਆ ਸੀ।
ਈਡੀ ਨੇ ਬਿਆਨ 'ਚ ਕਿਹਾ, ਜਾਂਚ ਤੋਂ ਪਤਾ ਲੱਗਿਆ ਹੈ ਕਿ ਜੀਪੀਆਈਸੀਪੀਐਲ ਦੇ ਡਾਇਰੈਕਟਰਾਂ ਦੁਆਰਾ ਦਿੱਤੇ ਗਏ ਪਤੇ ਉਨ੍ਹਾਂ ਦੇ ਨਹੀਂ ਸਨ, ਬਲਕਿ ਇੱਕ ਸਰਕਾਰੀ ਇਮਾਰਤ ਤੇ ਇੱਕ ਸੀਨੀਅਰ ਨੌਕਰਸ਼ਾਹ ਦੀ ਰਿਹਾਇਸ਼ ਦੇ ਸਨ।